ਮੋਨਿਕਾ ਗਿੱਲ ਲਾੜੀ ਵਾਂਗ ਸੱਜੀ ਆਈ ਨਜ਼ਰ, ਫੈਨਸ ਨੇ ਪੁੱਛਿਆ ਤੁਸੀਂ ਵਿਆਹ ਕਰਵਾ ਲਿਆ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਲਾੜੀ ਵਾਂਗ ਸੱਜੀ ਹੋਈ ਨਜ਼ਰ ਆ ਰਹੀ ਹੈ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਮੋਨਿਕਾ ਗਿੱਲ ਦੀਆਂ ਕੁਝ ਤਸਵੀਰਾਂ ਆਪਣੇ ਮਾਪਿਆਂ ਦੇ ਨਾਲ ਵੀ ਹਨ ।
ਮੋਨਿਕਾ ਗਿੱਲ ਲਾੜੀ ਵਾਂਗ ਸੱਜੀ ਆਈ ਨਜ਼ਰ, ਫੈਨਸ ਨੇ ਪੁੱਛਿਆ ਤੁਸੀਂ ਵਿਆਹ ਕਰਵਾ ਲਿਆ
ਪੰਜਾਬੀ ਅਦਾਕਾਰਾ ਮੋਨਿਕਾ ਗਿੱਲ (Monica Gill) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਲਾੜੀ ਵਾਂਗ ਸੱਜੀ ਹੋਈ ਨਜ਼ਰ ਆ ਰਹੀ ਹੈ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਮੋਨਿਕਾ ਗਿੱਲ ਦੀਆਂ ਕੁਝ ਤਸਵੀਰਾਂ ਆਪਣੇ ਮਾਪਿਆਂ ਦੇ ਨਾਲ ਵੀ ਹਨ । ਜਿਸ ‘ਚ ਉਸ ਦੇ ਮਾਪਿਆਂ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਜੌਰਡਨ ਸੰਧੂ ਨੇ ਭਰਾ ਅਤੇ ਭਾਬੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਲਈ ਦਿੱਤੀ ਵਧਾਈ
ਸੋਸ਼ਲ ਮੀਡੀਆ ‘ਤੇ ਮੋਨਿਕਾ ਗਿੱਲ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਮੋਨਿਕਾ ਦੇ ਦੋਸਤਾਂ ਨੇ ਵੀ ਇਸ ‘ਤੇ ਆਪੋ ਆਪਣੇ ਪ੍ਰਤੀਕਰਮ ਦਿੱਤੇ ।ਦੱਸ ਦਈਏ ਕਿ ਮੋਨਿਕਾ ਗਿੱਲ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਪੁੱਜੀ ਸੀ । ਜਿਸ ਦੀਆਂ ਉਸ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਮੋਨਿਕਾ ਗਿੱਲ ਨੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ੀ ਮੂਲ ਦੇ ਪੰਜਾਬੀ ਸ਼ਖਸ ਦੇ ਨਾਲ ਮੰਗਣੀ ਕਰਵਾਈ ਸੀ ।
ਮੋਨਿਕਾ ਗਿੱਲ ਦਾ ਕਰੀਅਰ
ਮੋਨਿਕਾ ਗਿੱਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਬਤੌਰ ਮਾਡਲ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ।ਕੁਝ ਸਮਾਂ ਪਹਿਲਾਂ ਉਸ ਦੀ ਗਗਨ ਕੋਕਰੀ ਅਤੇ ਯੁਵਰਾਜ ਹੰਸ ਦੇ ਨਾਲ ਫ਼ਿਲਮ ਯਾਰਾ ਵੇ ਆਈ ਸੀ ।
ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਸਤਿ ਸ਼੍ਰੀ ਅਕਾਲ ਇੰਗਲੈਂਡ, ਅੰਬਰਸਰੀਆ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
