
ਅਦਾਕਾਰਾ ਮੋਨਿਕਾ ਗਿੱਲ (Monica Gill) ਨੇ ਆਪਣੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਕੁਝ ਖ਼ਾਸ ਤਸਵੀਰਾਂ ਸਾਂਝੀਆ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਸਾਂਝਾ ਕੀਤਾ ਹੈ ।ਜਿਉਂ ਹੀ ਅਦਾਕਾਰਾ ਨੇ ਆਪਣੇ ਮਾਪਿਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ ਨਾਲ ਇਸ ਜੋੜੀ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਵੀ ਵਧਾਈ ਦੇਣੀ ਸ਼ੁਰੂ ਕਰ ਦਿੱਤੀ ।

ਹੋਰ ਪੜ੍ਹੋ : ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੌਤ ਤੋਂ ਪਹਿਲਾਂ ਲਿਖੀ ਸੀ ਇਹ ਪੋਸਟ ਕਿਹਾ ਤੁਸੀਂ ਜਿੱਥੇ ਵੀ ਰਹੋ….
ਮੋਨਿਕਾ ਗਿੱਲ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਬੇਸ਼ੱਕ ਉਹ ਫ਼ਿਲਮਾਂ ‘ਚ ਸਰਗਰਮ ਨਹੀਂ ਹੈ, ਪਰ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਆਪਣੇ ਘਰ ‘ਚ ਪਾਠ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਉਸ ਨੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਸ ‘ਚ ‘ਯਾਰਾਂ ਵੇ’, ‘ਸਤਿ ਸ੍ਰੀ ਅਕਾਲ ਇੰਗਲੈਂਡ’, ‘ਫਿਰੰਗੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਤੌਰ ਮਾਡਲ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।ਉਸਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਮੰਗਣੀ ਕਰਵਾਈ ਹੋਈ ਹੈ ਅਤੇ ਉਸ ਦਾ ਮੰਗੇਤਰ ਵਿਦੇਸ਼ੀ ਮੂਲ ਦਾ ਪੰਜਾਬੀ ਹੈ ਜੋ ਕਿ ਪੇਸ਼ੇ ਤੋਂ ਦੰਦਾਂ ਦਾ ਡਾਕਟਰ ਹੈ ।
ਆਪਣੇ ਮੰਗੇਤਰ ਦੇ ਨਾਲ ਵੀ ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਜਦੋਂ ਉਸ ਦੀ ਮੰਗਣੀ ਹੋਈ ਸੀ ਤਾਂ ਅਦਾਕਾਰਾ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ ।
View this post on Instagram