ਦਿਲਜੀਤ ਦੋਸਾਂਝ ਨੇ ਮੁੰਬਈ 'ਚ ਸ਼ੁਰੂ ਕੀਤੀ ਆਪਣੇ ਵਰਲਡ ਟੂਰ Dil-Luminati ਦੀ ਰਿਹਰਸਲ, ਵੇਖੋ ਵੀਡੀਓ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਜਲਦ ਦਿਲਜੀਤ ਆਪਣੇ ਨਵਾਂ ਵਰਲਡ ਟੂਰ 'Dil-Luminati Tour' ਕਰਨ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ Sold Out ਹੋ ਚੁੱਕਾ ਹੈ। ਹੁਣ ਗਾਇਕ ਨੇ ਆਪਣੇ ਇਸ ਟੂਰ ਲਈ ਰਿਹਰਸਲ ਸ਼ੁਰੂ ਕਰ ਦਿੱਤੀ ਹੈ।
ਦਿਲਜੀਤ ਦੋਸਾਂਝ ਨੇ ਮੁੰਬਈ 'ਚ ਸ਼ੁਰੂ ਕੀਤੀ ਆਪਣੇ ਵਰਲਡ ਟੂਰ Dil-Luminati ਦੀ ਰਿਹਰਸਲ, ਵੇਖੋ ਵੀਡੀਓ
Diljit Dosanjh Dil-Luminati Tour : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਜਲਦ ਦਿਲਜੀਤ ਆਪਣੇ ਨਵਾਂ ਵਰਲਡ ਟੂਰ 'Dil-Luminati Tour' ਕਰਨ ਜਾ ਰਹੇ ਹਨ, ਜੋ ਕਿ ਪੂਰੀ ਤਰ੍ਹਾਂ Sold Out ਹੋ ਚੁੱਕਾ ਹੈ। ਹੁਣ ਗਾਇਕ ਨੇ ਆਪਣੇ ਇਸ ਟੂਰ ਲਈ ਰਿਹਰਸਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ (Diljit Dosanjh) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਨਵੇਂ ਟੂਰ ਬਾਰੇ ਅਪਡੇਟਸ ਸ਼ੇਅਰ ਕੀਤੇ ਹਨ। ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਹੋਰ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਮੁੰਬਈ ਵਿਖੇ ਸਥਿਤ ਇੱਕ ਸਟੂਡੀਓ ਅੰਦਰ ਆਪਣੇ ਵਰਲਡ ਟੂਰ ਲਈ ਰਿਹਰਸਲ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਨਵੇਂ ਵਰਲਡ ਟੂਰ 'Dil-Luminati Tour' ਦੀਆਂ ਸਾਰੀਆਂ ਹੀ ਟਿਕਟਾਂ Sold Out ਹੋ ਚੁੱਕੀਆਂ ਹਨ। ਜਿਸ ਦੇ ਲਈ ਗਾਇਕ ਨੇ ਆਪਣੇ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਬਿਲਬੋਰਡ ਕੈਨੇਡਾ ਦੀ 2024 ਦੇ ਸਭ ਤੋਂ ਵੱਡੇ ਟੂਰ ਦੀ ਸੂਚੀ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਮਲ ਹੋਣਾ ਅੰਤਰਰਾਸ਼ਟਰੀ ਮੰਚ 'ਤੇ ਉਨ੍ਹਾਂ ਦੇ ਵਧਦੇ ਪ੍ਰਭਾਵ ਅਤੇ ਪ੍ਰਸਿੱਧੀ ਦਾ ਪ੍ਰਮਾਣ ਹੈ। ਮਸ਼ਹੂਰ ਗਾਇਕ ਟ੍ਰੇਲਰ ਸਵਿਫਟ ਅਤੇ ਗ੍ਰੀਨ ਡੇ ਵਰਗੇ ਗਲੋਬਲ ਆਈਕਨਾਂ ਦੇ ਨਾਲ ਇੱਥੇ ਦਿਲਜੀਤ ਨੇ ਆਪਣੀ ਵੱਖਰੀ ਸੰਗੀਤ ਸ਼ੈਲੀ ਨਾਲ ਇੱਕ ਮਹੱਤਵਪੂਰਨ ਪ੍ਰਭਾਵ ਬਣਾਉਂਦੇ ਹੋਏ, ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।
ਹੋਰ ਪੜ੍ਹੋ: 20 ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਏ ਇਮਰਾਨ ਹਾਸ਼ਮੀ ਤੇ ਮੱਲਿਕਾ ਸ਼ੇਰਾਵਤ , ਤਸਵੀਰਾਂ ਹੋਈਆਂ ਵਾਇਰਲ
ਦਿਲਜੀਤ ਦੋਸਾਂਝ ਦਾ ਵਰਕ ਫਰੰਟ
ਦਿਲਜੀਤ ਦੋਸਾਂਝ ਬੀਤੇ ਦਿਨੀਂ ਕੈਚੋਲਾ ਤੇ ਆਪਣੇ ਮਿਊਜ਼ਿਕਲ ਟੂਰ ਬੌਰਨ ਟੂ ਸ਼ਾਈਨ-2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ। ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਨ੍ਹਾਂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਕੁਝ ਹੀ ਦਿਨਾਂ 'ਚ ਦਿਲਜੀਤ ਦੋਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਰਿਲੀਜ਼ ਹੋਣ ਵਾਲੀ ਹੈ ਤੇ ਫੈਨਜ਼ ਕਾਫੀ ਉਤਸ਼ਾਹਿਤ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
