Diljit Dosanjh: ਦਿਲਜੀਤ ਦੋਸਾਂਝ ਨੇ ਨੰਨ੍ਹੀ ਫੈਨ ਨੂੰ ਦਿੱਤਾ ਸਰਪ੍ਰਾਈਜ਼, ਵੀਡੀਓ ਵੇਖ ਕੇ ਫੈਨਜ਼ ਕਰ ਰਹੇ ਤਾਰੀਫ

ਦਿਲਜੀਤ ਦੋਸਾਂਝ ਦੇ ਪੂਰੀ ਦੁਨੀਆ 'ਚ ਕਰੋੜਾਂ ਦੀ ਗਿਣਤੀ 'ਚ ਫੈਨਜ਼ ਹਨ। ਦਿਲਜੀਤ ਨੂੰ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਇੰਨੀਂ ਦਿਨੀਂ ਦਿਲਜੀਤ ਦੋਸਾਂਝ (Diljit Dosanjh) ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਟੂਰ ;ਚ ਬਿਜ਼ੀ ਹਨ। ਦਿਲਜੀਤ ਦਾ ਇਹ ਵਰਲਡ ਟੂਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ।

Written by  Pushp Raj   |  October 29th 2023 05:16 PM  |  Updated: October 29th 2023 05:16 PM

Diljit Dosanjh: ਦਿਲਜੀਤ ਦੋਸਾਂਝ ਨੇ ਨੰਨ੍ਹੀ ਫੈਨ ਨੂੰ ਦਿੱਤਾ ਸਰਪ੍ਰਾਈਜ਼, ਵੀਡੀਓ ਵੇਖ ਕੇ ਫੈਨਜ਼ ਕਰ ਰਹੇ ਤਾਰੀਫ

Diljit Dosanjh viral Video: ਦਿਲਜੀਤ ਦੋਸਾਂਝ ਦੇ ਪੂਰੀ ਦੁਨੀਆ 'ਚ ਕਰੋੜਾਂ ਦੀ ਗਿਣਤੀ 'ਚ ਫੈਨਜ਼ ਹਨ। ਦਿਲਜੀਤ ਨੂੰ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਇੰਨੀਂ ਦਿਨੀਂ ਦਿਲਜੀਤ ਦੋਸਾਂਝ (Diljit Dosanjh) ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਟੂਰ ;ਚ ਬਿਜ਼ੀ ਹਨ। ਦਿਲਜੀਤ ਦਾ ਇਹ ਵਰਲਡ ਟੂਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ।  

ਹਾਲ ਹੀ 'ਚ ਦਿਲਜੀਤ ਦੇ ਆਸਟਰੇਲੀਆ ਦੇ ਬ੍ਰਿਸਬੇਨ ਵਿਖੇ ਲਾਈਵ ਸ਼ੋਅ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਆਪਣੀ ਇੱਕ ਨੰਨ੍ਹੀ ਜਿਹੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਦਿਲਜੀਤ ਨੇ ਜਿਸ ਪਿਆਰ ਤੇ ਰਿਸਪੈਕਟ ਨਾਲ ਆਪਣੀ ਇਸ ਨੰਨ੍ਹੀ ਫੈਨ ਨੂੰ ਟਰੀਟ ਕੀਤਾ, ਇਸ ਦੀ ਪੂਰੀ ਦੁਨੀਆ 'ਚ ਤਾਰੀਫ ਹੋ ਰਹੀ ਹੈ। 

ਦਿਲਜੀਤ ਨੇ ਬੜੇ ਪਿਆਰ ਨਾਲ ਪਹਿਲਾਂ ਨੰਨ੍ਹੀ ਬੱਚੀ ਨੂੰ ਗਲ ਨਾਲ ਲਗਾਇਆ ਅਤੇ ਫਿਰ ਉਸ ਦੇ ਸਿਰ 'ਤੇ ਚੁੰਨੀ ਦਿੱਤੀ ਅਤੇ ਕਿਹਾ 'ਲੱਗਦੀ ਹੈ ਨਾ ਫਿਰ ਨਿਮਰਤ ਖਹਿਰਾ'। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੀ ਨੰਨ੍ਹੀ ਫੈਨ ਨੂੰ ਵੱਡਾ ਗਿਫਟ ਵੀ ਦਿੱਤਾ। ਦਿਲਜੀਤ ਦੀ ਆਪਣੀ ਫੈਨ ਦੇ ਨਾਲ ਇਹ ਕਿਊਟ ਅੰਦਾਜ਼ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। 

ਹੋਰ ਪੜ੍ਹੋ: ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਜਲਦ ਹੋਵੇਗੀ ਰਿਲੀਜ਼, ਯੁਵਰਾਜ ਹੰਸ ਤੇ ਬਿੰਦੂ ਦਾਰਾ ਸਿੰਘ ਸਣੇ ਕਈ ਦਿੱਗਜ਼ ਕਲਾਕਾਰ ਆਉਣਗੇ ਨਜ਼ਰ 

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ ਇਲੂਮਿਨਾਟੀ ਯਾਨਿ ਸੀਕਰੇਟ ਸੁਸਾਇਟੀ ਨਾਲ ਜੁੜਨ ਦੀਆਂ ਅਫਵਾਹਾਂ ਵੀ ਚਰਚਾ 'ਚ ਹਨ। ਦਿਲਜੀਤ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣਾ ਪੱਖ ਵੀ ਰੱਖਿਆ ਹੈ। ਦਿਲਜੀਤ ਨੇ ਕਿਹਾ ਕਿ 'ਸਾਡੀ ਸਾਰੀ ਉਮਰ ਮਿਹਨਤ ਕਰਦੇ ਲੰਘ ਗਈ ਤੇ ਤੁਸੀਂ ਸਾਰਾ ਕਰੈਡਿਟ ਇਲੂਮਿਨਾਟੀ ਨੂੰ ਦੇ ਰਹੇ ਹੋ।' 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network