ਦਿਲਜੀਤ ਦੋਸਾਂਝ ਨੇ ਆਪਣੀ ਫੀਮੇਲ-ਫੈਨ ਨੂੰ ਗਿਫਟ ਕੀਤੀ ਆਪਣੀ ਜੈਕੇਟ
ਗਾਇਕ ਆਪਣੀ ਜੈਕੇਟ ਉਤਾਰ ਕੇ ਆਪਣੀ ਇੱਕ ਫੀਮੇਲ ਫੈਨ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਫੀਮੇਲ ਫੈਨ ਵੀ ਇਸ ਜੈਕੇਟ ਨੂੰ ਹਾਸਲ ਕਰਨ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦਿੰਦੀ ਹੈ
ਦਿਲਜੀਤ ਦੋਸਾਂਝ ਨੇ ਆਪਣੀ ਫੀਮੇਲ-ਫੈਨ ਨੂੰ ਗਿਫਟ ਕੀਤੀ ਆਪਣੀ ਜੈਕੇਟ
ਦਿਲਜੀਤ ਦੋਸਾਂਝ (Diljit Dosanjh)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਆਪਣੀ ਜੈਕੇਟ ਉਤਾਰ ਕੇ ਆਪਣੀ ਇੱਕ ਫੀਮੇਲ ਫੈਨ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਫੀਮੇਲ ਫੈਨ ਵੀ ਇਸ ਜੈਕੇਟ ਨੂੰ ਹਾਸਲ ਕਰਨ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦਿੰਦੀ ਹੈ। ਦਿਲਜੀਤ ਦੋਸਾਂਝ ਦੀ ਇਹ ਇਹ ਵੀਡੀਓ ਮੁੰਬਈ ਕੰਸਰਟ ਦੇ ਦੌਰਾਨ ਦੀ ਹੈ । ਦਿਲਜੀਤ ਦੋਸਾਂਝ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਤੋਂ ਫੈਨ ਨੇ ਵਾਰੇ 26 ਲੱਖ, ਵੇਖੋ ਵੀਡੀਓ
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਰੀਣੀਤੀ ਚੋਪੜਾ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਜਲਦ ਹੀ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ ਦੇ ਸੀਕਵੇਲ ‘ਚ ਨਜ਼ਰ ਆਉਣਗੇ ।

ਇਸ ਫ਼ਿਲਮ ਦੀ ਫਸਟ ਲੁੱਕ ਕੁਝ ਸਮਾਂ ਪਹਿਲਾਂ ਅਦਾਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ । ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਕਲਾਕਾਰ ਬਣ ਚੁੱਕੇ ਹਨ । ਆਪਣੀ ਅਦਾਕਾਰੀ ਤੇ ਗਾਇਕੀ ਦੇ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
