ਦਿਲਜੀਤ ਦੋਸਾਂਝ ਦਾ ਹੈ ਵੱਖਰਾ ਸਵੈਗ, ਵੇਖੋ ਵੀਡੀਓ

ਦਿਲਜੀਤ ਨੈਗੇਟੀਵਿਟੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੰਦੇ ਅਤੇ ਅਕਸਰ ਅੱਗੇ ਵਧਣ ‘ਚ ਵਿਸ਼ਵਾਸ ਰੱਖਦੇ ਹਨ । ਦਿਲਜੀਤ ਦੋਸਾਂਝ ਆਪਣੇ ਵੱਖਰੇ ਸਵੈਗ ਦੇ ਲਈ ਜਾਣੇ ਜਾਂਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਵੀ ਵੱਖਰੇ ਸਟਾਈਲ ‘ਚ ਸਾਂਝੀਆਂ ਕਰਦੇ ਰਹਿੰਦੇ ਹਨ।

Reported by: PTC Punjabi Desk | Edited by: Shaminder  |  May 18th 2024 11:53 AM |  Updated: May 18th 2024 11:53 AM

ਦਿਲਜੀਤ ਦੋਸਾਂਝ ਦਾ ਹੈ ਵੱਖਰਾ ਸਵੈਗ, ਵੇਖੋ ਵੀਡੀਓ

ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਬੀਤੇ ਕਈ ਦਿਨਾਂ ਤੋਂ ਨਸੀਬ ਦੇ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ। ਨਸੀਬ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿਲਜੀਤ ਦੋਸਾਂਝ ਨੂੰ ਘੇਰਿਆ ਸੀ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬੜੇ ਹੀ ਪਿਆਰ ਤੇ ਹਲੀਮੀ ਦੇ ਨਾਲ ਨਸੀਬ ਦੀਆਂ ਗੱਲਾਂ ਦਾ ਜਵਾਬ ਦਿੱਤਾ ਸੀ । ਦਿਲਜੀਤ ਨੈਗੇਟੀਵਿਟੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੰਦੇ ਅਤੇ ਅਕਸਰ ਅੱਗੇ ਵਧਣ ‘ਚ ਵਿਸ਼ਵਾਸ ਰੱਖਦੇ ਹਨ ।

ਹੋਰ ਪੜ੍ਹੋ : ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਦਿਲਜੀਤ ਦੋਸਾਂਝ ਆਪਣੇ ਵੱਖਰੇ ਸਵੈਗ ਦੇ ਲਈ ਜਾਣੇ ਜਾਂਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਵੀ ਵੱਖਰੇ ਸਟਾਈਲ ‘ਚ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਈਵੈਂਟਸ ਨੂੰ ਪ੍ਰਮੋਟ ਕਰ ਰਹੇ ਹਨ ।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਆਪਣੇ ਰੋਜ਼ਮਰਾ ਦੇ ਕੰਮ ਕਾਜ ਦੇ ਨਾਲ-ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਉਨ੍ਹਾਂ ਨੇ ‘ਅਵਾਰਾ ਹੂੰ’ ਗੀਤ ਦੇ ਨਾਲ ਸਾਂਝਾ ਕੀਤਾ ਹੈ।

ਪੰਜਾਬ ਨੂੰ ਪ੍ਰਮੋਟ ਕਰਦੇ ਆਏ ਨਜ਼ਰ 

ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਕਹਿ ਰਹੇ ਸਨ ਕਿ ਜੇ ਪੰਜਾਬੀ, ਪੰਜਾਬੀ ਦੀਆਂ ਲੱਤਾਂ ਨਾ ਖਿੱਚੇ ਤਾਂ ਪੰਜਾਬ ਤੇ ਪੰਜਾਬੀ ਬੋਲੀ ਦੁਨੀਆ ਦੇ ਹਰ ਸਟੇਜ ‘ਤੇ ਹੋਵੇਗੀ’ । ਪਰ ਮੇਰਾ ਵਾਅਦਾ ਹੈ ਤੁਹਾਡੇ ਸਭ ਦੇ ਨਾਲ ਕਿ ਮੈਂ ਪੰਜਾਬ ਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਮੰਚ ‘ਤੇ ਪਹੁੰਚਾ ਕੇ ਰਹਾਂਗਾ’।  

- PTC PUNJABI


Popular Posts