ਪਹਾੜਾਂ ਦੀ ਰੂਹਾਨੀ ਧੁਨਾਂ 'ਚ ਡੁੱਬੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਨੇ ਬੌਧ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ

Written by  Pushp Raj   |  March 12th 2024 11:00 AM  |  Updated: March 12th 2024 11:00 AM

ਪਹਾੜਾਂ ਦੀ ਰੂਹਾਨੀ ਧੁਨਾਂ 'ਚ ਡੁੱਬੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਨੇ ਬੌਧ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ

Diljit Dosanjh Viral Video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ (Diljit Dosanjh)  ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਲਾਈ ਲਾਮਾ ਟੈਂਪਲ ਪਹੁੰਚ ਕੇ ਭਿਕਸ਼ੂਆਂ ਨਾਲ ਮੈਡੀਟੇਸ਼ਨ ਤੇ ਸਥਾਨਕ ਮਹਿਲਾਵਾਂ ਨਾਲ ਪਹਾੜੀ ਧੁਨਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਆਪਣੀ ਟੀਮ ਨਾਲ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਪਹੁੰਚੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਇੱਥੋਂ ਆਪਣੀ ਬੇਹੱਦ ਹੀ ਮਜ਼ੇਦਾਰ ਵੀਡੀਓ ਵੀ ਫੈਨਜ਼ ਨਾਲ ਸਾਂਝੀ ਕੀਤੀ ਹੈ। 

 

ਪਹਾੜਾਂ ਦੀ ਰੂਹਾਨੀ ਧੁਨਾਂ 'ਚ ਡੁੱਬੇ ਨਜ਼ਰ ਆਏ ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਹਿਮਾਚਲ ਟ੍ਰਿਪ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਵੀਡੀਓਜ਼ ਸ਼ੇਅਰ ਕੀਤੀਆਂ ਹਨ। 

ਇਨ੍ਹਾਂ ਚੋਂ ਇੱਕ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਸਥਾਨਕ ਪਹਾੜੀ ਮਹਿਲਾਵਾਂ ਨਾਲ ਮਿਲ ਕੇ ਸਾਥਨਕ ਪਹਾੜੀ ਗੀਤਾਂ ਦਾ ਆਨੰਦ ਮਾਣਦੇ ਅਤੇ ਗਾਉਂਦੇ ਹੋਏ ਵੇਖ ਸਕਦੇ ਹੋ। ਇਸ ਦੇ ਨਾਲ-ਨਾਲ ਗਾਇਕ  ਦੀ ਦੂਜੀ ਵੀਡੀਓ ਦੇ ਵਿੱਚ ਤੁਸੀਂ ਉਨ੍ਹਾਂ ਨੂੰ ਦਲਾਈਲਾਮਾ ਟੈਂਪਲ ਯਾਨੀ ਕਿ ਬੌਧ ਭਿਕਸ਼ੂਆਂ ਨਾਲ ਮੈਡੀਟੇਸ਼ਨ ਕਰਦੇ ਹੋਏ ਵੇਖ ਸਕਦੇ ਹੋ। 

ਫੈਨਜ਼ ਨੂੰ ਦਿਲਜੀਤ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਉਹ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਦਿਆਂ ਕਿਹਾ, '550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਦੀਆਂ 4 ਯਾਤਰਾਵਾਂ 'ਤੇ ਲਗਭਗ 28,000 ਕਿਲੋਮੀਟਰ ਪੈਦਲ ਯਾਤਰਾ ਕੀਤੀ ਅਤੇ ਸਾਰੀਆਂ ਮਸਜਿਦਾਂ, ਮੰਦਰਾਂ, ਬੋਧੀ ਧਰਮ ਅਸਥਾਨਾਂ ਆਦਿ ਦੇ ਦਰਸ਼ਨ ਕਰਨ ਲਈ ਰੱਬ ਇੱਕ ਹੈ ਦਾ ਪ੍ਰਚਾਰ ਕੀਤਾ☝???? ਹੁਣ ਦਿਲਜੀਤ ਹੁਣ ਇੱਕ ਪਿਆਰ ਦਾ ਪ੍ਰਚਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਤੇ ਚੱਲ ਰਹੇ ਹਨ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਵਾਹਿਗੁਰੂ ਜੀ ???????????????????????????????????????????????? ਦਿਲ ਜੀਤ ਲਿਆ ਸਿੰਘ ਨੇ.. ਇਹ ਹੈ ਸਿੱਖੀ ਦਾ ਸਤਿਕਾਰ ਕਰੋ ਅਤੇ ਸਾਰੇ ਧਰਮਾਂ ਦਾ ???????? ਵੀ। ਇਸ ਤੋਂ ਪਹਿਲਾਂ ਵੀ ਦਿਲਜੀਤ ਨੇ ਇਸ ਟ੍ਰਿਪ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਉਹ ਪਹਾੜੀ ਲੋਕਾਂ ਦੇ ਨਾਲ ਉਨ੍ਹਾਂ ਦਾ ਮਸ਼ਹੂਰ ਡਾਂਸ ਨਾਟੀ ਕਰਦੇ ਹੋਏ ਨਜ਼ਰ ਆਏ।

 

ਹੋਰ ਪੜ੍ਹੋ : Viral Video: ਡਾਂਸ ਦੀਵਾਨੇ 'ਚ ਪੰਜਾਬ ਦੇ ਇਸ ਕੰਟੈਸਟੈਂਟ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਫਿਲਮੀ ਸਿਤਾਰੇ

ਦਿਲਜੀਤ ਦੋਸਾਂਝ ਦਾ ਵਰਕ ਫਰੰਟ

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਦਿਲਜੀਤ ਹਾਲ ਹੀ ਵਿੱਚ ਆਪਣੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਜਿੱਥੇ ਇੱਕ ਪਾਸੇ ਉਹ ਨਵੀਂ ਫਿਲਮ Crew ਵਿੱਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਉੱਥੇ ਹੀ ਦੂਜੇ ਪਾਸੇ ਦਿਲਜੀਤ, ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਇਹ ਫਿਲਮ 12 ਮਾਰਚ ਨੂੰ OTT ਪਲੇਟਫਾਰਮ ਨੈਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਹ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ ਤੇ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network