ਦਿਲਜੀਤ ਦੋਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲਬਧੀ, ਗਾਇਕ ਨੂੰ Top 50 ਸਾਊਥ ਏਸ਼ੀਅਨ ਸੈਲੀਬ੍ਰਿਟੀਜ਼ ਦੀ ਸੂਚੀ 'ਚ ਮਿਲਿਆ ਚੌਥਾ ਸਥਾਨ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ iljit Dosanjh) ਦੇ ਲਈ ਸਾਲ 2023 ਬੇਹੱਦ ਚੰਗਾ ਰਿਹਾ। ਗਾਇਕ ਦੇ ਗੀਤਾਂ ਦੇ ਨਾਲ -ਨਾਲ ਉਨ੍ਹਾਂ ਦੀ ਫਿਲਮ ਅਤੇ ਮਿਊਜ਼ਿਕ ਟੂਰ ਵੀ ਕਾਫੀ ਚਰਚਾ 'ਚ ਰਹੇ। ਕੈਚੋਲਾ 'ਚ ਪਰਫਾਰਮ ਕਰਕੇ ਗਲੋਬਲ ਸਟਾਰ ਬਣੇ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ, ਜਿਸ ਮਗਰੋਂ ਗਾਇਕ ਦੇ ਫੈਨਜ਼ ਬੇਹੱਦ ਖੁਸ਼ ਹਨ।
ਦਿਲਜੀਤ ਦੋਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲਬਧੀ, ਗਾਇਕ ਨੂੰ Top 50 ਸਾਊਥ ਏਸ਼ੀਅਨ ਸੈਲੀਬ੍ਰਿਟੀਜ਼ ਦੀ ਸੂਚੀ 'ਚ ਮਿਲਿਆ ਚੌਥਾ ਸਥਾਨ
Diljit Dosanjh in top 50 south Asian celebrities: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ iljit Dosanjh) ਦੇ ਲਈ ਸਾਲ 2023 ਬੇਹੱਦ ਚੰਗਾ ਰਿਹਾ। ਗਾਇਕ ਦੇ ਗੀਤਾਂ ਦੇ ਨਾਲ -ਨਾਲ ਉਨ੍ਹਾਂ ਦੀ ਫਿਲਮ ਅਤੇ ਮਿਊਜ਼ਿਕ ਟੂਰ ਵੀ ਕਾਫੀ ਚਰਚਾ 'ਚ ਰਹੇ। ਕੈਚੋਲਾ 'ਚ ਪਰਫਾਰਮ ਕਰਕੇ ਗਲੋਬਲ ਸਟਾਰ ਬਣੇ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ, ਜਿਸ ਮਗਰੋਂ ਗਾਇਕ ਦੇ ਫੈਨਜ਼ ਬੇਹੱਦ ਖੁਸ਼ ਹਨ।

ਦੱਸ ਦਈਏ ਕਿ ਦੁਨੀਆ ਭਰ 'ਚ ਆਪਣੀ ਗਾਇਕੀ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਇੱਕ ਵਾਰ ਮੁੜ ਸੁਰਖੀਆਂ 'ਚ ਹਨ। ਇਸ ਵਾਰ ਦਲਜੀਤ ਨੇ ਯੂ.ਕੇ. ਦੇ ਟੌਪ 50 ਏਸ਼ੀਆਈ ਸੈਲਬਸ 'ਚ ਆਪਣਾ ਝੰਡਾ ਬੁਲੰਦ ਕੀਤਾ ਹੈ। ਦਿਲਜੀਤ ਨੂੰ ਯੂਕੇ ਦੇ ਟੌਪ 50 ਸੈਲਬਸ 'ਚ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ 'ਤੇ ਬਾਲੀਵੁੱਡ ਦੇ ਸਿਤਾਰੇ ਛਾਏ ਹੋਏ ਹਨ।
ਦਿਲਜੀਤ ਨੂੰ ਇਹ ਸਥਾਨ ਆਪਣੇ ਸ਼ਾਨਦਾਰ ਕੰਮ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵੱਜੋਂ ਮਿਲਿਆ ਹੈ। ਚੌਥੇ ਸਥਾਨ 'ਤੇ ਰਹੇ ਦਿਲਜੀਤ ਦੋਸਾਂਝ ਨੇ ਇੱਕ ਅਭਿਨੇਤਾ ਅਤੇ ਗਾਇਕ ਦੇ ਤੌਰ 'ਤੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਆਪਣੇ ਸਥਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਸਿਨੇਮਾ, ਪ੍ਰਮੁੱਖ ਅੰਤਰ-ਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਵਿੱਚ ਵੱਕਾਰੀ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ।
ਦਿਲਜੀਤ ਤੋਂ ਉਪਰ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ, ਜਿਨ੍ਹਾਂ ਨੇ ਇਸ ਸਾਲ 1000 ਕਰੋੜ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਜਵਾਨ ਤੇ ਪਠਾਨ ਦਿੱਤੀਆਂ ਹਨ, ਨੂੰ ਪਹਿਲਾ ਸਥਾਨ, ਆਲੀਆ ਭੱਟ ਨੂੰ ਦੂਜਾ ਅਤੇ ਪ੍ਰਿਯੰਕਾ ਚੋਪੜਾ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।
ਹੋਰ ਪੜ੍ਹੋ: Indian Police Force ਦਾ ਟੀਜ਼ਰ ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਏ ਸ਼ਿਲਪਾ ਸ਼ੈੱਟੀ ਤੇ ਸਿਧਾਰਥ ਮਲੋਹਤਰਾ
ਦਿਲਜੀਤ ਦੋਸਾਂਝ ਤੋਂ ਬਾਅਦ ਪੰਜਵੇਂ ਨੰਬਰ 'ਤੇ ਯੂਕੇ ਦੀ ਗਾਇਕਾ ਚਾਰਲੀ ਐਕਸ ਐਸ ਐਕਸ, 6ਵੇਂ ਨੰਬਰ 'ਤੇ ਰਣਬੀਰ ਕਪੂਰ, ਗਾਇਕਾ ਸ਼੍ਰੇਆ ਘੋਸ਼ਾਲ 7ਵੇਂ ਨੰਬਰ, ਥਲਾਪਲੀ ਵਿਜੇ 8ਵੇਂ ਨੰਬਰ 'ਤੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
