ਦਿਲਜੀਤ ਦੋਸਾਂਝ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਮਿਲਿਆ ਸੀ ਬਲੈਂਕ ਚੈਕ, ਜਾਣੋ ਕਿਉਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ 'ਚ ਦਿਲਜੀਤ ਦੇ ਨਾਲ ਨੀਰੂ ਬਾਜਵਾ ਵੀ ਨਜ਼ਰ ਆਵੇਗੀ। ਹਾਲ ਹੀ ਵਿੱਚ ਇਹ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਬਲੈਂਕ ਚੈਕ ਮਿਲਿਆ ਸੀ, ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ।
ਦਿਲਜੀਤ ਦੋਸਾਂਝ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਮਿਲਿਆ ਸੀ ਬਲੈਂਕ ਚੈਕ, ਜਾਣੋ ਕਿਉਂ
Diljit Dosanjh News: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ 'ਚ ਦਿਲਜੀਤ ਦੇ ਨਾਲ ਨੀਰੂ ਬਾਜਵਾ ਵੀ ਨਜ਼ਰ ਆਵੇਗੀ। ਹਾਲ ਹੀ ਵਿੱਚ ਇਹ ਖਬਰ ਸਾਹਮਣੇ ਆਈ ਹੈ ਕਿ ਦਿਲਜੀਤ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਬਲੈਂਕ ਚੈਕ ਮਿਲਿਆ ਸੀ, ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ।
ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਦਿਲਜੀਤ ਦੋਸਾਂਝ ਨੂੰ ਲੈ ਕੇ ਹਾਲ ਹੀ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਕੀ ਦਿਲਜੀਤ ਨੂੰ ਫਿਲਮ ਜੱਟ ਐਂਡ ਜੂਲੀਅਟ ਲਈ ਬਲੈਂਕ ਚੈਕ ਆਫਰ ਹੋਇਆ ਸੀ।
ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨੀਂ ਫਿਲਮ ਦੇ ਪ੍ਰਮੋਸ਼ਨਲ ਈਵੈਂਟ ਦੇ ਦੌਰਾਨ ਦਿਲਜੀਤ ਨੇ ਫਿਲਮ ਦੇ ਪਹਿਲੇ ਭਾਗ ਬਾਰੇ ਵੀ ਗੱਲ ਕਰਦੇ ਹੋਏ ਨਜ਼ਰ ਆਏ। ਦਿਲਜੀਤ ਦੋਸਾਂਝ ਨੇ ਦੱਸਿਆ ਕਿ ‘ਜਦੋਂ ‘ਜੱਟ ਐਂਡ ਜੂਲੀਅਟ 1’ ਬਣ ਰਹੀ ਸੀ, ਉਦੋਂ ਫ਼ਿਲਮ ਦੇ ਨਿਰਮਾਤਾ ਦਰਸ਼ਨ ਸਿੰਘ ਗਰੇਵਾਲ ਅਤੇ ਮੇਰੇ ਵਿਚਕਾਰ ਤਕਰਾਰ ਹੋ ਗਈ ਸੀ। ਇਸ ਲਈ ਜਦੋਂ ਮੇਰੇ ਕੋਲ ਫਿਲਮ ਦੀ ਪੇਸ਼ਕਸ਼ ਆਈ ਤਾਂ ਮੈਂ ਫਿਲਮ ਨੂੰ ਰਿਜੈਕਟ ਕਰਨ ਦਾ ਫੈਸਲਾ ਕੀਤਾ।
ਦਿਲਜੀਤ ਦੋਸਾਂਝ ਨੇ ਅੱਗੇ ਦੱਸਿਆ ਕਿ ਜਦੋਂ ਉਹ ਫਿਲਮ ਦੀ ਪੇਸ਼ਕਸ਼ ਨੂੰ ਠੁਕਰਾਉਣ ਲਈ ਉਨ੍ਹਾਂ ਦੇ ਦਫਤਰ ਪਹੁੰਚਿਆ, ਤਾਂ ਉਨ੍ਹਾਂ ਨੇ ਮੈਨੂੰ ਆਪਣੇ ਦਸਤਖ਼ਤ ਕੀਤੇ ਖਾਲੀ ਚੈੱਕ ਦੀ ਪੇਸ਼ਕਸ਼ ਕੀਤੀ ਅਤੇ ਕਿਹਾ - ‘ਪਾਜੀ ਅਮਾਊਂਟ ਭਰੋ, ਮੈਂ ਤੁਹਾਡੇ ਨਾਲ ਫਿਲਮ ਕਰਨਾ ਚਾਹੁੰਦਾ ਹਾਂ’।
ਦਿਲਜੀਤ ਨੇ ਦੱਸਿਆ ਕਿ ਜਦੋਂ ਇਹ ਗੱਲ ਹੋਈ ਤਾਂ ਉਨ੍ਹਾਂ ਨੇ ਆਪਣੇ ਮੈਨੇਜਰ ਨਾਲ ਗੱਲ ਕਰਕੇ ਆਪਣੀ ਫੀਸ ਵਧਾ ਦਿੱਤੀ ਹੈ। ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਦੀ ਰਕਮ ਸੁਣ ਕੇ ਫ਼ਿਲਮ ਨਿਰਮਾਤਾ ਖ਼ੁਦ ਉਨ੍ਹਾਂ ਨੂੰ ਫ਼ਿਲਮ ਤੋਂ ਹਟਾ ਦੇਣਗੇ, ਪਰ ਅਜਿਹਾ ਨਹੀਂ ਹੋਇਆ। ਫਿਲਮ ‘ਜੱਟ ਐਂਡ ਜੂਲੀਅਟ 1’ ਦੇ ਨਿਰਮਾਤਾ ਦਰਸ਼ਨ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਨਾਂ ਸਿਰਫ ਮੰਗੀ ਫੀਸ ਅਦਾ ਕੀਤੀ ਸਗੋਂ ਇਹ ਫਿਲਮ ਬਣਾਈ ਅਤੇ ਪੰਜਾਬੀ ਫਿਲਮ ਇੰਡਸਟਰੀ ਦਾ ਪੇਅ ਸਕੇਲ ਵੀ ਵਧਾ ਦਿੱਤਾ।
ਦਿਲਜੀਤ ਦੋਸਾਂਝ ਮੰਨਦੇ ਹਨ ਕਿ ਜਦੋਂ ਇਹ ਫਿਲਮ ਬਣ ਗਈ ਤਾਂ ਇਸ ਦੇ ਸੀਕਵਲ ਲਈ ਵੀ ਉਨ੍ਹਾਂ ਨੂੰ ਮੁੜ ਬਲੈਂਕ ਚੈਕ ਆਫਰ ਹੋਇਆ ਪਰ ਇਸ ਵਾਰ ਉਨ੍ਹਾਂ ਨੇ ਇਸ ਫਿਲਮ ਲਈ ਉਹ ਰਕਮ ਅਦਾ ਕਰਨ ਦਾ ਫੈਸਲਾ ਕੀਤਾ, ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਦੋਂ ਤੱਕ ਕਿਸੇ ਨੂੰ ਵੀ ਨਹੀਂ ਮਿਲੀ ਸੀ। ਦਿਲਜੀਤ ਮੰਨਦੇ ਹਨ ਕਿ ਇਸ ਫਿਲਮ ਨੇ ਉਨ੍ਹਾਂ ਕਾਫੀ ਤਰੱਕੀ ਦਿੱਤੀ ਤੇ ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਫੀਸ ਵੱਧ ਗਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
