ਲੋਕ ਗਾਇਕਾ ਡੌਲੀ ਗੁਲੇਰੀਆ ਦਾ ਅੱਜ ਹੈ ਜਨਮ ਦਿਨ, ਜਾਣੋ ਡਾਕਟਰੀ ਦੀ ਪੜ੍ਹਾਈ ਕਰਨ ਵਾਲੀ ਡੌਲੀ ਕਿਵੇਂ ਬਣੀ ਗਾਇਕਾ
ਡੌਲੀ ਗੁਲੇਰੀਆ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਡਾਕਟਰ ਹੀ ਬਣਨਾ ਚਾਹੁੰਦੇ ਸਨ ।ਪਰ ਘਰ ‘ਚ ਸੰਗੀਤਕ ਮਾਹੌਲ ਦਾ ਅਸਰ ਉਨ੍ਹਾਂ ‘ਤੇ ਵੀ ਪਿਆ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ ।
ਲੋਕ ਗਾਇਕਾ ਡੌਲੀ ਗੁਲੇਰੀਆ ਦਾ ਅੱਜ ਹੈ ਜਨਮ ਦਿਨ, ਜਾਣੋ ਡਾਕਟਰੀ ਦੀ ਪੜ੍ਹਾਈ ਕਰਨ ਵਾਲੀ ਡੌਲੀ ਕਿਵੇਂ ਬਣੀ ਗਾਇਕਾ
ਪੰਜਾਬੀ ਗਾਇਕਾ ਡੌਲੀ ਗੁਲੇਰੀਆ (Dolly Guleria) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦੇ ਰਹੇ ਹਨ । ਡੌਲੀ ਗੁਲੇਰੀਆ ਦਾ ਜਨਮ 14 ਅਪ੍ਰੈਲ ਨੂੰ ਮੁੰਬਈ ‘ਚ ਹੋਇਆ ਸੀ । ਉਹ ਪੰਜਾਬ ਦੀ ਕੋਇਲ ਦੇ ਨਾਂਅ ਨਾਲ ਜਾਣੇ ਜਾਂਦੇ ਸੁਰਿੰਦਰ ਕੌਰ ਦੀ ਧੀ ਹਨ ।
ਹੋਰ ਪੜ੍ਹੋ : ਕੀ ਦਿਲਜੀਤ ਦੋਸਾਂਝ ਪਤਨੀ ਸੰਦੀਪ ਕੌਰ ਤੋਂ 6 ਸਾਲ ਪਹਿਲਾਂ ਹੋ ਗਏ ਸਨ ਵੱਖ ! ਜਾਣੋ ਪੂਰੀ ਕਹਾਣੀ
ਡਾਕਟਰੀ ਦੀ ਕੀਤੀ ਪੜ੍ਹਾਈ
ਡੌਲੀ ਗੁਲੇਰੀਆ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਡਾਕਟਰ ਹੀ ਬਣਨਾ ਚਾਹੁੰਦੇ ਸਨ ।ਪਰ ਘਰ ‘ਚ ਸੰਗੀਤਕ ਮਾਹੌਲ ਦਾ ਅਸਰ ਉਨ੍ਹਾਂ ‘ਤੇ ਵੀ ਪਿਆ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਵਾਂਗ ਉਨ੍ਹਾਂ ਦੇ ਲੋਕ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਪਿਆਰ ਮਿਲਿਆ । ਉਨ੍ਹਾਂ ਦਾ ਵਿਆਹ ਫੌਜੀ ਅਫਸਰ ਕੈਪਟਨ ਐੱਸ ਐੱਸ ਗੁਲੇਰੀਆ ਦੇ ਨਾਲ ਹੋਇਆ । ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ ।

ਪਲੇਅ ਬੈਕ ਸਿੰਗਰ ਦੇ ਤੌਰ ਤੇ ਗਾਇਆ
ਡੌਲੀ ਗੁਲੇਰੀਆ ਨੇ ਜਿੱਥੇ ਕਈ ਲੋਕ ਗੀਤ ਗਾਏ । ਉੱਥੇ ਹੀ ਕਈ ਫ਼ਿਲਮਾਂ ਦੇ ਲਈ ਪਲੇਅ ਬੈਕ ਸਿੰਗਰ ਦੇ ਤੌਰ ‘ਤੇ ਵੀ ਕੰਮ ਕੀਤਾ ।ਉਹ ਹਮੇਸ਼ਾ ਹੀ ਵਧੀਆ ਗਾਇਕੀ ਨੂੰ ਤਰਜੀਹ ਦਿੰਦੇ ਹਨ ਅਤੇ ਵਿਦਿਆਰਥੀਆਂ ਨੂੰ ਸੰਗੀਤ ਦੇ ਗੁਰ ਵੀ ਸਿਖਾ ਰਹੇ ਹਨ।ਉਨ੍ਹਾਂ ਦੀ ਆਪਣੀ ਮਿਊਜ਼ਿਕ ਅਕੈਡਮੀ ਹੈ । ਜਿਸ ‘ਚ ਉਹ ਨਵੇਂ ਬੱਚਿਆਂ ਨੂੰ ਗਾਇਕੀ ਦੀਆਂ ਬਾਰੀਕੀਆਂ ਸਿਖਾਉਂਦੇ ਹਨ।
ਵਧੀਆ ਗਾਇਕੀ ਲਈ ਮਿਲੇ ਸਨਮਾਨ
ਵਧੀਆ ਗਾਇਕੀ ਦੀ ਬਦੌਲਤ ਡੌਲੀ ਗੁਲੇਰੀਆ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ । ਲਾਹੌਰ ਦੇ ਫੈਸਲਾਬਾਦ ‘ਚ ਉਨ੍ਹਾਂ ਨੂੰ ਮੀਨਾਰ ਏ ਪਾਕਿਸਤਾਨ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ । ਇਸ ਤੋਂ ਸੰਗੀਤ ਦੇ ਖੇਤਰ ‘ਚ ਬਿਹਤਰੀਨ ਯੋਗਦਾਨ ਦੇ ਲਈ ਹੋਰ ਵੀ ਕਈ ਅਵਾਰਡਾਂ ਦੇ ਨਾਲ ਸਨਮਾਨਿਆ ਜਾ ਚੁੱਕਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
