ਗਾਇਕ ਜਸਬੀਰ ਜੱਸੀ ਨੇ ਡੌਲੀ ਗੁਲੇਰੀਆ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਗਾਇਕ ਜਸਬੀਰ ਜੱਸੀ ਨੇ ਡੌਲੀ ਗੁਲੇਰੀਆ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਗਾਇਕ ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਡੌਲੀ ਗੁਲੇਰੀਆ (Dolly Guleria) ਤੋਂ ਮਾਂਵਾਂ ਤੇ ਧੀਆਂ ਰਲ ਬੈਠੀਆਂ ਸੁਣਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ (Video) ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਮਾਵਾਂ ਧੀਆਂ ਦੇ ਪਿਆਰ ਨੂੰ ਦਰਸਾਉਂਦੇ ਇਸ ਗੀਤ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ।
image From instagram
ਹੋਰ ਪੜ੍ਹੋ : ਕਿਸਾਨਾਂ ਦੀ ਘਰ ਵਾਪਸੀ ਦੇ ਦੌਰਾਨ ਮੰਦਭਾਗੀ ਖ਼ਬਰ ਆਈ ਸਾਹਮਣੇ, ਟਰੱਕ ਨੇ ਮਾਰੀ ਟਰਾਲੀ ਨੂੰ ਟੱਕਰ, ਦੋ ਕਿਸਾਨਾਂ ਦੀ ਮੌਤ
ਗਾਇਕ ਜਸਬੀਰ ਜੱਸੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਜਸਬੀਰ ਜੱਸੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।
image From instagram
ਏਨੀਂ ਦਿਨੀਂ ਉਹ ਜ਼ਿਆਦਾਤਰ ਸਮਾਂ ਆਪਣੇ ਸ਼ਹਿਰ ਗੁਰਦਾਸਪੁਰ ‘ਚ ਬਿਤਾ ਰਹੇ ਹਨ । ਜਿੱਥੋਂ ਆਪਣੇ ਪਿੰਡ ਦੀਆਂ ਤਸਵੀਰਾਂ ਅਕਸਰ ਉਹ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਜਸਬੀਰ ਜੱਸੀ ਅਜਿਹੇ ਫਨਕਾਰ ਹਨ ਜੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਹ ਜਿੱਥੇ ਬਿਹਤਰੀਨ ਗਾਇਕ ਹਨ, ਉੱਥੇ ਹੀ ਇੱਕ ਵਧੀਆ ਅਦਾਕਾਰ ਵੀ ਹਨ । ਉਹ ਟਿਸਕਾ ਚੋਪੜਾ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
