ਇਮਰਾਨ ਹਾਸ਼ਮੀ ਨੇ ਖਰੀਦੀ ਭਾਰਤ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਇਮਰਾਨ ਹਾਸ਼ਮੀ ਨੇ ਖਰੀਦੀ ਭਾਰਤ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਬਾਲੀਵੁੱਡ ਸਿਤਾਰੇ ਆਪਣੇ ਮਹਿੰਗੇ ਸ਼ੌਂਕ ਦੇ ਲਈ ਜਾਣੇ ਜਾਂਦੇ ਹਨ । ਕਈਆਂ ਨੂੰ ਮਹਿੰਗੇ ਗਹਿਣਿਆਂ ਦਾ ਸ਼ੌਂਕ ਹੈ, ਕਿਸੇ ਨੂੰ ਮਹਿੰਗੀਆਂ ਬਾਈਕ ਦਾ । ਪਰ ਬਾਲੀਵੁੱਡ ‘ਚ ਸੀਰੀਅਲ ਕਿੱਸਰ ਦੇ ਤੌਰ ‘ਤੇ ਜਾਣੇ ਜਾਂਦੇ ਅਦਾਕਾਰ ਇਮਰਾਨ ਹਾਸ਼ਮੀ (Emraan Hashmi) ਨੇ ਭਾਰਤ ਦੀ ਸਭ ਤੋਂ ਮਹਿੰਗੀ ਕਾਰ (New Car) ਖਰੀਦੀ ਹੈ।ਇਮਰਾਨ ਹਾਸ਼ਮੀ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰ ਆਪਣੀ ਨਵੀਂ ਕਾਰ ‘ਚ ਬੈਠੇ ਹੋਏ ਨਜ਼ਰ ਆ ਰਿਹਾ ਹੈ।ਅਦਾਕਾਰ ਦੀ ਰੋਲਸ ਰੋਇਸ ਦੀ ਕੀਮਤ ਬਾਰਾਂ ਕਰੋੜ ਤੋਂ ਵੀ ਜ਼ਿਆਦਾ ਹੈ। ਇਮਰਾਨ ਹਾਸ਼ਮੀ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।
/ptc-punjabi/media/media_files/wRJKBjuJcCw8x0TKTY03.jpg)
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਇਮਰਾਨ ਹਾਸ਼ਮੀ ਦਾ ਵਰਕ ਫ੍ਰੰਟ
ਇਮਰਾਨ ਹਾਸ਼ਮੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਟਾਈਗਰ-੩ ਨੂੰ ਲੈ ਕੇ ਚਰਚਾ ‘ਚ ਹਨ ਅਤੇ ਖਬਰ ਇਹ ਵੀ ਹੈ ਕਿ ਜਲਦ ਹੀ ਉਹ ਫ਼ਿਲਮ ਡੌਨ-੩ ‘ਚ ਵੀ ਖਲਨਾਇਕ ਦੀ ਭੂਮਿਕਾ ਨਿਭਾਉਣਗੇ । ਹਾਲਾਂਕਿ ਇਸ ਦਾ ਅਧਿਕਾਰਕ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ । ਪਰ ਚਰਚਾ ਇਹ ਹੈ ਕਿ ਲੀਡ ਅਦਾਕਾਰ ਰਣਵੀਰ ਸਿੰਘ ਤੋਂ ਬਾਅਦ ਇਮਰਾਨ ਹਾਸ਼ਮੀ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਉਣਗੇ ।ਹਾਲ ਹੀ ‘ਚ ਇਮਰਾਨ ਹਾਸ਼ਮੀ ਟਾਈਗਰ-੩ ‘ਚ ਨਜ਼ਰ ਆਏ ਸਨ । ਬਾਕਸ ਆਫਿਸ ‘ਤੇ ਇਹ ਫ਼ਿਲਮ ਜ਼ਿਆਦਾ ਕਮਾਲ ਨਹੀਂ ਸੀ ਕਰ ਪਾਈ, ਪਰ ਇਸ ਫ਼ਿਲਮ ‘ਚ ਇਮਰਾਨ ਹਾਸ਼ਮੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।
/ptc-punjabi/media/media_files/c3ru5YcKkgWhTdeJni4v.jpg)
ਇਮਰਾਨ ਹਾਸ਼ਮੀ ਨੂੰ ਇੰਡਸਟਰੀ ‘ਚ ਸੀਰੀਅਲ ਕਿੱਸਰ ਦੇ ਵਜੋਂ ਜਾਣਿਆ ਜਾਂਦਾ ਹੈ ।ਪਰ ਹੁਣ ਲੱਗਦਾ ਹੈ ਕਿ ਅਦਾਕਾਰ ਆਪਣੀ ਇਸ ਚਾਕਲੇਟੀ ਬੁਆਏ ਵਾਲੀ ਇਮੇਜ ਤੋਂ ਬਾਹਰ ਆਉਣਾ ਚਾਹੁੰਦਾ ਹੈ ਅਤੇ ਦਮਦਾਰ ਤੇ ਖਲਨਾਇਕ ਵਾਲੇ ਕਿਰਦਾਰ ਨਿਭਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕਈ ਫ਼ਿਲਮਾਂ ਹਿੱਟ ਸਾਬਿਤ ਹੋਈਆਂ ਹਨ। ਜਿਸ ‘ਚ ਜੰਨਤ, ਮਰਡਰ,ਹਮਾਰੀ ਅਧੂਰੀ ਕਹਾਣੀ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।ਆਉਣ ਵਾਲੇ ਦਿਨਾਂ ‘ਚ ਇਮਰਾਨ ਹਾਸ਼ਮੀ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਦਰਸ਼ਕ ਵੀ ਉਨ੍ਹਾਂ ਦੇ ਪ੍ਰੋਜੈਕਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
