ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਦਿੱਤੀ ਨਸੀਹਤ, ਕਿਹਾ ‘ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਧੂਆਂ ਦੀ ਨਿੰਦਿਆ ਨਹੀਂ ਕਰਦੇ’

ਪੰਜਾਬੀ ਗਾਇਕ ਜਸਬੀਰ ਜੱਸੀ ਜੋ ਬੀਤੇ ਕਈ ਦਿਨਾਂ ਤੋਂ ਦਰਗਾਹਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਚਰਚਾ ‘ਚ ਹਨ । ਉਹ ਲਗਾਤਾਰ ਲਾਈਵ ਹੋ ਕੇ ਇਸ ਬਾਰੇ ਗੱਲਬਾਤ ਕਰ ਰਹੇ ਸਨ ।ਪਰ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊੁਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਜਵਾਬ ਦਿੱਤਾ ਹੈ ।

Written by  Shaminder   |  October 21st 2023 09:58 AM  |  Updated: October 21st 2023 09:58 AM

ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਦਿੱਤੀ ਨਸੀਹਤ, ਕਿਹਾ ‘ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਧੂਆਂ ਦੀ ਨਿੰਦਿਆ ਨਹੀਂ ਕਰਦੇ’

ਪੰਜਾਬੀ ਗਾਇਕ ਜਸਬੀਰ ਜੱਸੀ (Jasbir jassi) ਜੋ ਬੀਤੇ ਕਈ ਦਿਨਾਂ ਤੋਂ ਦਰਗਾਹਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਚਰਚਾ ‘ਚ ਹਨ । ਉਹ ਲਗਾਤਾਰ ਲਾਈਵ ਹੋ ਕੇ ਇਸ ਬਾਰੇ ਗੱਲਬਾਤ ਕਰ ਰਹੇ ਸਨ ।ਪਰ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊੁਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਜਵਾਬ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ‘ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਧੂਆਂ ਦੀ  ਨਿੰਦਿਆ ਨਹੀਂ ਕਰਦੇ ।

ਹੋਰ ਪੜ੍ਹੋ :  ਰਾਣਾ ਰਣਬੀਰ ਨੇ ਦਿਖਾਈ ਆਪਣੇ ਕਾਲਜ ਦੀ ਝਲਕ, ਕਿਹਾ ‘ਇੱਥੋਂ ਹੀ ਲੱਗਿਆ ਐਕਟਿੰਗ ਦਾ ਬੂਟਾ’

ਇਹ ਸਾਡੇ ਗ੍ਰੰਥ ਸਾਹਿਬ ਵਿੱਚ ਲਿਖਿਆ। ਸ਼ਾਇਦ ਪੜ੍ਹਿਆ ਸਮਝਿਆ ਨਹੀਂ, ਚੱਲ ਗੁਰੂ ਦਾ ਸਿੰਘ ਬਣ ਤੇ ਬਾਕੀਆਂ ਨੂੰ ਛੱਡ ।ਰਾਜਨੀਤੀ ਨਾ ਖੇਡ, ਸਾਧਾਂ ਦੀ ਨਿੰਦਿਆ ਨਹੀਂ ਕਰਦੇ, ਹੋਸ਼ ਵਿੱਚ ਆ’।ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ ।

ਜਸਬੀਰ ਜੱਸੀ ਨੇ ਦਿੱਤੀ ਸੀ ਇੰਟਰਵਿਊ

ਜਸਬੀਰ ਜੱਸੀ ਦੀ ਇੱਕ ਇੰਟਰਵਿਊ ਦਾ ਕਲਿੱਪ ਕਈ ਦਿਨ ਪਹਿਲਾਂ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਮਜ਼ਾਰਾਂ ‘ਤੇ ਨਹੀਂ ਗਾਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਪੀਰਾਂ ਤੋਂ ਡਰ ਲੱਗਦਾ ਹੈ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਨੇ ਲਾਈਵ ਹੋ ਕੇ ਵੀ ਅਜਿਹੇ ਲੋਕਾਂ ਨੂੰ ਜਵਾਬ ਦਿੱਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network