ਗੈਰੀ ਸੰਧੂ ਨੇ ਕੰਗਨਾ ਰਣੋਤ ਬਾਰੇ ਆਖੀ ਅਜਿਹੀ ਗੱਲ, ਹੱਸ ਹੱਸ ਦੂਹਰੇ ਹੋਏ ਜੀ ਖ਼ਾਨ

ਗੈਰੀ ਸੰਧੂ ਤੇ ਜੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੈਰੀ ਸੰਧੂ ਗਾਉਂਦੇ ਹੋਏ ਕੰਗਨਾ ਬਾਰੇ ਗੱਲ ਕਰ ਰਹੇ ਹਨ । ਜਿਸ ‘ਤੇ ਜੀ ਖ਼ਾਨ ਹੱਸਣ ਲੱਗ ਪੈਂਦੇ ਹਨ ।

Reported by: PTC Punjabi Desk | Edited by: Shaminder  |  July 06th 2024 06:00 PM |  Updated: July 06th 2024 06:00 PM

ਗੈਰੀ ਸੰਧੂ ਨੇ ਕੰਗਨਾ ਰਣੋਤ ਬਾਰੇ ਆਖੀ ਅਜਿਹੀ ਗੱਲ, ਹੱਸ ਹੱਸ ਦੂਹਰੇ ਹੋਏ ਜੀ ਖ਼ਾਨ

ਗੈਰੀ ਸੰਧੂ (Garry Sandhu) ਤੇ ਜੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੈਰੀ ਸੰਧੂ ਗਾਉਂਦੇ ਹੋਏ ਕੰਗਨਾ ਬਾਰੇ ਗੱਲ ਕਰ ਰਹੇ ਹਨ । ਜਿਸ ‘ਤੇ ਜੀ ਖ਼ਾਨ ਹੱਸਣ ਲੱਗ ਪੈਂਦੇ ਹਨ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਤੇ ਦੋਵਾਂ ਦੇ ਫੈਨਸ ਦੇ ਵੱਲੋਂ ਵੀ ਖੂਬ ਕਮੈਂਟਸ ਆ ਰਹੇ ਹਨ ਅਤੇ ਸਰੋਤੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ  : ਅਕਸ਼ੇ ਕੁਮਾਰ ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੂੰ ਭੇਜੀ ੨੫ ਲੱਖ ਦੀ ਮਦਦ, ਗਲੋਰੀ ਬਾਵਾ ਨੇ ਕਿਹਾ ‘ਨਾ ਕਦੇ ਹੋਈ ਮੁਲਾਕਾਤ, ਨਾ ਮਿਲੀ, ਪਰ ਭਰਾ ਨੂੰ ਮਿਲ ਕੇ ਕਰਾਂਗੀ ਧੰਨਵਾਦ’

ਦੱਸ ਦਈਏ ਕਿ ਬੀਤੇ ਦਿਨੀਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਸੁਰਖੀਆਂ ‘ਚ ਰਿਹਾ ਹੈ। ਕੰਗਨਾ ਰਣੌਤ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ੍ਹ ਲਿਆ ਸੀ । ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ।

ਬੀਤੇ ਦਿਨ ਵੀ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਕਿ ਕੁਲਵਿੰਦਰ ਕੌਰ ਨੂੰ ਕਿਤੇ ਹੋਰ ਤਾਇਨਾਤ ਕਰ ਦਿੱਤਾ ਗਿਆ ਹੈ । ਪਰ ਇਹ ਖ਼ਬਰ ਨੂੰ ਗਲਤ ਕਰਾਰ ਦਿੰਦੇ ਹੋਏ ਅਧਿਕਾਰੀਆਂ ਦੇ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਕੁਲਵਿੰਦਰ ਕੌਰ ਨੂੰ ਸ਼ਿਫਟ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਮੁਅੱਤਲ ਕੀਤਾ ਗਿਆ ਹੈ। 

- PTC PUNJABI


Popular Posts