ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਗਿੱਪੀ ਗਰੇਵਾਲ, ਸਾਂਝੀ ਕੀਤੀ ਪਿਤਾ ਦੇ ਨਾਲ ਤਸਵੀਰ

Reported by: PTC Punjabi Desk | Edited by: Shaminder  |  February 16th 2024 10:21 AM |  Updated: February 16th 2024 10:21 AM

ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਗਿੱਪੀ ਗਰੇਵਾਲ, ਸਾਂਝੀ ਕੀਤੀ ਪਿਤਾ ਦੇ ਨਾਲ ਤਸਵੀਰ

ਗਿੱਪੀ ਗਰੇਵਾਲ (Gippy Grewal) ਦੇ ਪਿਤਾ ਜੀ ਦੀ ਅੱਜ ਬਰਸੀ (Father Death Anniversary )ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਲਿਖਿਆ ‘ਅੱਜ 21 ਸਾਲ ਹੋ ਗਏ, ਮੈਂ ਤੁਹਾਨੂੰ ਹਰ ਦਿਨ ਮਿਸ ਕਰਦਾ ਹਾਂ’। ਗਿੱਪੀ ਗਰੇਵਾਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਗਾਇਕ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ।

Gippy Grewal 3.jpg

ਅਦਾਕਾਰ ਰਘਵੀਰ ਬੋਲੀ ਨੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ ‘ਲਵ ਯੂ ਵੀਰੇ, ਗੌਡ ਬਲੈਸ ਯੂ ਵੀਰੇ,  ਬਾਬਾ ਚੜਦੀਕਲਾ ‘ਚ ਰੱਖੇ ਤੁਹਾਨੂੰ ਹਮੇਸ਼ਾ । ਅੰਕਲ ਤਾਂ ਤੁਹਾਡੇ ਅੰਦਰ ਬੋਲਦੇ ਨੇ ਤੁਹਾਡੇ ਨਾਲ ਹੀ ਨੇ ਹਮੇਸ਼ਾ’। ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ। 

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਹੋਇਆ ਹਮਲਾ, ਹਮਲੇ ਤੋਂ ਬਾਅਦ ਗਾਇਕ ਦੀ ਪ੍ਰਤੀਕਿਰਿਆ ਆਈ ਸਾਹਮਣੇ

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ਖੇਤਰ ‘ਚ ਵੀ ਉਨ੍ਹਾਂ ਨੇ ਮੱਲਾਂ ਮਾਰੀਆਂ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਹੋਇਆ ਹਮਲਾ, ਹਮਲੇ ਤੋਂ ਬਾਅਦ ਗਾਇਕ ਦੀ ਪ੍ਰਤੀਕਿਰਿਆ ਆਈ ਸਾਹਮਣੇ

ਜਿਸ ਕੈਰੀ ਆਨ ਜੱਟਾ, ਅਰਦਾਸ, ਅਰਦਾਸ ਕਰਾਂ, ਹਨੀਮੂਨ, ਮਾਂ ਸਣੇ ਕਈ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ ।  ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਵਾਰਨਿੰਗ -੨ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 

ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਰਵਨੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੇ ਤਿੰਨ ਬੇਟੇ ਹਨ । ਏਕਮ, ਸ਼ਿੰਦਾ ਅਤੇ ਗਰਬਾਜ਼ ਗਰੇਵਾਲ ।ਸ਼ਿੰਦਾ ਗਰੇਵਾਲ ਤਾਂ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕਿਆ ਹੈ।  

-


Popular Posts