Thursday, 28th of May 2026

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ‘ਚ ਹਮੇਸ਼ਾ ਮੇਰਾ ਸਾਥ ਦੇਣ ਅਤੇ ਪਿਆਰ ਕਰਨ ਦੇ ਲਈ ਤੁਹਾਡਾ ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ' ।

Reported by: PTC Punjabi Desk | Edited by: Shaminder  |  May 20th 2024 07:00 PM |  Updated: May 20th 2024 07:00 PM

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਗਿੱਪੀ ਗਰੇਵਾਲ (Gippy Grewal) ਅਤੇ ਰਵਨੀਤ ਗਰੇਵਾਲ ਦਾ ਇੱਕ ਰੋਮਾਂਟਿਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਜਣੇ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ ।ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ‘ਚ ਹਮੇਸ਼ਾ ਮੇਰਾ ਸਾਥ ਦੇਣ ਅਤੇ ਪਿਆਰ ਕਰਨ ਦੇ ਲਈ ਤੁਹਾਡਾ ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਵੀ ਇਸ ਨੂੰ ਪਸੰਦ ਕਰ ਰਹੇ ਹਨ ।ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਨੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਹੈ ‘ਮੇਰੀ ਫੇਵਰੇਟ ਜੋੜੀ’ । 

ਹੋਰ ਪੜ੍ਹੋ : ਦੁਨੀਆ ‘ਚ ਸਭ ਤੋਂ ਵੱਡੀ ਦਾੜ੍ਹੀ ਲਈ ਜਾਣੀ ਜਾਂਦੀ ਸਿੱਖ ਕੁੜੀ ਹਰਨਾਮ ਕੌਰ ਨੂੰ ਲੋਕਾਂ ਦੀ ਨਫਰਤ ਦਾ ਹੋਣਾ ਪਿਆ ਸ਼ਿਕਾਰ, ਜਾਣੋ ਕਿਸ ਤਰ੍ਹਾਂ ਬਣਾਇਆ ਆਪਣੀ ਕਮਜ਼ੋਰੀ ਨੂੰ ਤਾਕਤ

ਗਿੱਪੀ ਗਰੇਵਾਲ ਰਵਨੀਤ ਗਰੇਵਾਲ ਨੂੰ ਮੰਨਦੇ ਹਨ ਲੱਕੀ ਚਾਰਮ 

ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ ।ਕਿਉਂਕਿ ਗਿੱਪੀ ਦੇ ਨਾਲ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ । ਉਸ ਤੋਂ ਬਾਅਦ ਹੀ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜ੍ਹੀ ਸੀ । ਰਵਨੀਤ ਗਰੇਵਾਲ ਅਤੇ ਗਿੱਪੀ ਗਰੇਵਾਲ ਦੇ ਤਿੰਨ ਬੇਟੇ ਹਨ । ਏਕਮ ਗਰੇਵਾਲ, ਛਿੰਦਾ ਗਰੇਵਾਲ ਤੇ ਸਭ ਤੋਂ ਛੋਟਾ ਗੁਰਬਾਜ਼ ਗਰੇਵਾਲ ।

ਤਿੰਨਾਂ ਬੇਟਿਆਂ ‘ਚ ਸਭ ਤੋਂ ਵੱਡਾ ਏਕਮ ਗਰੇਵਾਲ ਤਾਂ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਿਹਾ ਹੈ । ਜਦੋਂਕਿ ਛਿੰਦਾ ਗਰੇਵਾਲ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲਦਾ ਹੋਇਆ ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੈ।ਗੁਰਬਾਜ਼ ਗਰੇਵਾਲ ਬਹੁਤ ਹੀ ਕਿਊਟ ਹੈ ਅਤੇ ਹਾਲ ਹੀ ‘ਚ ਉਸ ਦਾ ਇੱਕ ਕਿਊਟ ਜਿਹਾ ਪੌਡਕਾਸਟ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। 

 

- PTC PUNJABI


Popular Posts