ਦੁਨੀਆ ‘ਚ ਸਭ ਤੋਂ ਵੱਡੀ ਦਾੜ੍ਹੀ ਲਈ ਜਾਣੀ ਜਾਂਦੀ ਸਿੱਖ ਕੁੜੀ ਹਰਨਾਮ ਕੌਰ ਨੂੰ ਲੋਕਾਂ ਦੀ ਨਫਰਤ ਦਾ ਹੋਣਾ ਪਿਆ ਸ਼ਿਕਾਰ, ਜਾਣੋ ਕਿਸ ਤਰ੍ਹਾਂ ਬਣਾਇਆ ਆਪਣੀ ਕਮਜ਼ੋਰੀ ਨੂੰ ਤਾਕਤ

ਅੱਜ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।ਜਿਸ ਨੇ ਕੁਦਰਤ ਵੱਲੋਂ ਉਸ ਦੇ ਨਾਲ ਕੀਤੇ ਕੋਝੇ ਮਜ਼ਾਕ ਦੇ ਕਾਰਨ ਸਮਾਜ ‘ਚ ਬਹੁਤ ਕੁਝ ਸਹਿਣਾ ਪਿਆ ਹੈ। ਅਸੀਂ ਗੱਲ ਕਰ ਰਹੇ ਹਾਂ । ਵਿਦੇਸ਼ ‘ਚ ਰਹਿਣ ਵਾਲੀ ਹਰਨਾਮ ਕੌਰ ਦੀ ।

Written by  Shaminder   |  May 20th 2024 06:08 PM  |  Updated: May 20th 2024 06:08 PM

ਦੁਨੀਆ ‘ਚ ਸਭ ਤੋਂ ਵੱਡੀ ਦਾੜ੍ਹੀ ਲਈ ਜਾਣੀ ਜਾਂਦੀ ਸਿੱਖ ਕੁੜੀ ਹਰਨਾਮ ਕੌਰ ਨੂੰ ਲੋਕਾਂ ਦੀ ਨਫਰਤ ਦਾ ਹੋਣਾ ਪਿਆ ਸ਼ਿਕਾਰ, ਜਾਣੋ ਕਿਸ ਤਰ੍ਹਾਂ ਬਣਾਇਆ ਆਪਣੀ ਕਮਜ਼ੋਰੀ ਨੂੰ ਤਾਕਤ

ਕਦੇ ਕਦੇ ਜ਼ਿੰਦਗੀ ‘ਚ ਕੁਝ ਅਜਿਹੇ ਹਾਲਾਤਾਂ ਦਾ ਸਾਹਮਣਾ ਇਨਸਾਨ ਨੂੰ ਕਰਨਾ ਪੈ ਜਾਂਦਾ ਹੈ ਕਿ ਇਨਸਾਨ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਉਂਦਾ । ਅੱਜ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।ਜਿਸ ਨੇ ਕੁਦਰਤ ਵੱਲੋਂ ਉਸ ਦੇ ਨਾਲ ਕੀਤੇ ਕੋਝੇ ਮਜ਼ਾਕ ਦੇ ਕਾਰਨ ਸਮਾਜ ‘ਚ ਬਹੁਤ ਕੁਝ ਸਹਿਣਾ ਪਿਆ ਹੈ। ਅਸੀਂ ਗੱਲ ਕਰ ਰਹੇ ਹਾਂ । ਵਿਦੇਸ਼ ‘ਚ ਰਹਿਣ ਵਾਲੀ ਹਰਨਾਮ ਕੌਰ ਦੀ । ਜੋ ਆਪਣੇ ਚਿਹਰੇ ‘ਤੇ ਸਭ ਤੋਂ ਲੰਮੀ ਦਾੜ੍ਹੀ ਦੇ ਕਾਰਨ ਦੁਨੀਆ ਭਰ ‘ਚ ਮਸ਼ਹੂਰ ਹੈ। ਮਰਦਾਂ ਦੇ ਦਾੜ੍ਹੀ ਮੁੱਛ ਦੇ ਬਾਰੇ ਤਾਂ ਤੁਸੀਂ ਆਮ ਸੁਣਿਆ ਹੈ । ਪਰ ਹਰਨਾਮ ਕੌਰ (Harnaam Kaur) ਦੀ ਵੀ ਮਰਦਾਂ ਵਾਂਗ ਦਾੜ੍ਹੀ ਅਤੇ ਮੁੱਛਾਂ ਹਨ । 

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਧੀ ਦਾ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਸਕੂਲ ‘ਚ  ਸੁਣਨੇ ਪੈਂਦੇ ਸਨ ਤਾਅਨੇ 

ਕਦੇ ਸਮਾਂ ਸੀ ਹਰਨਾਮ ਕੌਰ ਨੂੰ ਆਪਣੀ ਦਾੜ੍ਹੀ ਦੇ ਕਾਰਨ ਲੋਕਾਂ ਦੇ ਤਾਅਨੇ ਮਿਹਣੇ ਸਹਿਣ ਕਰਨੇ ਪੈਂਦੇ ਸਨ, ਪਰ ਉਸ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਲਿਆ ਅਤੇ ਉਹ ਖੁਦ ਵੀ ਹੀਣ ਭਾਵਨਾ ਦੀ ਸ਼ਿਕਾਰ ਹੋ ਗਈ ਸੀ ਅਤੇ ਉਸ ਨੇ ਜਨਤਕ ਥਾਂਵਾਂ ‘ਤੇ ਵੀ ਜਾਣਾ ਲੱਗਪੱਗ ਬੰਦ ਕਰ ਦਿੱਤਾ ਸੀ ।

ਹਾਲ ਹੀ ‘ਚ ਹਰਨਾਮ ਕੌਰ ਨੇ ਇੰਟਰਵਿਊ ਦਿੱਤੇ ਹਨ । ਜਿਸ ‘ਚ ਉਸ ਨੇ ਖੁਦ ਦੇ ਨਾਲ ਹੋਈ ਜ਼ਿਆਦਤੀ ਬਾਰੇ ਕਈ ਖੁਲਾਸੇ ਕੀਤੇ ਹਨ।

ਬੀਮਾਰੀ ਕਾਰਨ ਆਏ ਮੂੰਹ ‘ਤੇ ਵਾਲ 

ਬ੍ਰਿਟੇਨ ਦੀ ਰਹਿਣ ਵਾਲੀ ਹਰਨਾਮ ਕੌਰ ਦੇ ਮੂੰਹ ‘ਤੇ ਉਸ ਵੇਲੇ ਵਾਲ ਆਉਣੇ ਸ਼ੁਰੂ ਹੋਏ ਸਨ ।ਜਦੋਂ   ਉਸ ਨੂੰ ਪਲਾਸਟਿਕ ਓਵਰੀ ਸਿੰਡਰੋਮ ਨਾਂਅ ਦੀ ਬਿਮਾਰੀ ਹੋਈ ।ਇਸ ਬੀਮਾਰੀ ਦਾ ਉਸ ਨੇ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ । ਇਸ ਤੋਂ ਬਾਅਦ ਹਰਨਾਮ ਕੌਰ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਅਤੇ ਪ੍ਰਮਾਤਮਾ ਨੇ ਜਿਸ ਰੂਪ ‘ਚ ਉਸ ਨੂੰ ਰੱਖਿਆ ਉਸੇ ਰੂਪ ‘ਚ ਰਹਿ ਕੇ ਹੁਣ ਉਹ ਖੁਸ਼ ਹੈ। ਹਰਨਾਮ ਕੌਰ ਇੱਕ ਮਾਡਲ ਦੇ ਰੂਪ ‘ਚ ਕੰਮ ਕਰ ਰਹੀ ਹੈ ਅਤੇ ਕਾਫੀ ਮਸ਼ਹੂਰ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network