ਗੁਰਚੇਤ ਚਿੱਤਰਕਾਰ ਪਹੁੰਚੇ ਪਾਕਿਸਤਾਨ, ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਪਾਕਿਸਤਾਨ ਪਹੁੰਚੇ । ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Written by  Shaminder   |  June 19th 2023 03:28 PM  |  Updated: June 19th 2023 06:11 PM

ਗੁਰਚੇਤ ਚਿੱਤਰਕਾਰ ਪਹੁੰਚੇ ਪਾਕਿਸਤਾਨ, ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ (Gurchet Chitarkar) ਪਾਕਿਸਤਾਨ ਪਹੁੰਚੇ । ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਪਾਕਿਸਤਾਨ ‘ਚ ਨਾਸਿਰ ਢਿੱਲੋਂ ਨੇ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਕੀਤੀ ਹੈ । ਜਿਸ ‘ਚ ਨਾਸਿਰ ਕਾਮੇਡੀਅਨ ਦੇ ਨਾਲ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੰਜਾਬ ਸਰਕਾਰ ਤੋਂ ਕੀਤੀ ਇਨਸਾਫ ਦੀ ਮੰਗ, ਭਾਵੁਕ ਪੋਸਟ ਕੀਤੀ ਸਾਂਝੀ

ਗੁਰਚੇਤ ਚਿੱਤਰਕਾਰ ਨਾਲ ਹੋਈ ਕਲੋਲ 

ਗੁਰਚੇਤ ਚਿੱਤਰਕਾਰ ਨੇ ਇੱਕ ਤੋਂ ਇੱਕ ਕਈ ਵੀਡੀਓ ਸ਼ੇਅਰ ਕੀਤੇ ਹਨ ।ਜਿਸ ‘ਚ ਨਾਸਿਰ ਢਿੱਲੋਂ ਗੁਰਚੇਤ ਚਿੱਤਰਕਾਰ ਦੇ ਨਾਲ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਵੀਡੀਓ ‘ਚ ਗੁਰਚੇਤ ਚਿੱਤਰਕਾਰ ਕਹਿੰਦੇ ਹਨ ਕਿ ਉਹ ਪਾਕਿਸਤਾਨ ‘ਚ ਆਏ ਹਨ ਅਤੇ ਇੱਥੋਂ ਦੇ ਲੋਕ ਉਨ੍ਹਾਂ ਨੂੰ ਹੱਥਾਂ ‘ਤੇ ਚੁੱਕੀ ਫਿਰਦੇ ਹਨ । ਕੋਈ ਉਨ੍ਹਾਂ ਨੂੰ ਦੁੱਧ ਪੱਤੀ ਪਿਲਾ ਰਿਹਾ ਹੈ, ਕੋਈ ਖਾਣਾ ਖੁਆ ਰਿਹਾ ਹੈ ।

ਪਰ ਜਦੋਂ ਉਹ ਨਾਸਿਰ ਢਿੱਲੋਂ ਦੇ ਘਰ ਪਹੁੰਚਦੇ ਹਨ ਤਾਂ ਨਾਸਿਰ ਉਨ੍ਹਾਂ ਨੂੰ ਪੱਠੇ ਪਾਉਣ ਲਈ ਕਹਿੰਦੇ ਹਨ ਅਤੇ ਗੋਹਾ ਚੁੱਕਣ ਦੇ ਲਈ ਕਹਿੰਦੇ ਨੇ । ਜਿਸ ‘ਤੇ ਗੁਰਚੇਤ ਚਿੱਤਰਕਾਰ ਕਹਿੰਦੇ ਹਨ ਕਿ ਉਹ ‘ਠੀਕ ਏ ਭਾਜੀ ਪ੍ਰਾਹੁਣਾ ਤੇ ਮੱਛੀ ਜ਼ਿਆਦਾ ਚਿਰ ਰਹਿ ਜਾਣ ਤਾਂ ਉਹ ਬਦਬੂ ਮਾਰਨ ਲੱਗ ਪੈਂਦੇ ਨੇ’ ।

ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਲਾਹੌਰ ‘ਚ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network