ਗੁਰਚੇਤ ਚਿੱਤਰਕਾਰ ਨੇ ਪਾਕਿਸਤਾਨ ਤੋਂ ਦੋਸਤ ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਆਪਣੇ ਬਜ਼ੁਰਗਾਂ ਦੇ ਜੱਦੀ ਪਿੰਡ ਦੇ ਨਾਲ ਨਾਲ ਝੰਗ ‘ਚ ਹੀਰ ਰਾਂਝੇ ਦੀ ਕਬਰ ‘ਤੇ ਵੀ ਪਹੁੰਚੇ

ਗੁਰਚੇਤ ਚਿੱਤਰਕਾਰ ਇਨ੍ਹੀਂ ਦਿਨੀਂ ਪਾਕਿਸਤਾਨ ‘ਚ ਹਨ । ਜਿੱਥੋਂ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਉਹ ਆਪਣੇ ਦੋਸਤ ਨਾਸਿਰ ਢਿੱਲੋਂ ਅਤੇ ਹੰਜਰਾ ਦੇ ਨਾਲ ਨਜ਼ਰ ਆ ਰਹੇ ਹਨ ।

Written by  Shaminder   |  December 09th 2023 11:53 AM  |  Updated: December 09th 2023 12:01 PM

ਗੁਰਚੇਤ ਚਿੱਤਰਕਾਰ ਨੇ ਪਾਕਿਸਤਾਨ ਤੋਂ ਦੋਸਤ ਨਾਸਿਰ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਆਪਣੇ ਬਜ਼ੁਰਗਾਂ ਦੇ ਜੱਦੀ ਪਿੰਡ ਦੇ ਨਾਲ ਨਾਲ ਝੰਗ ‘ਚ ਹੀਰ ਰਾਂਝੇ ਦੀ ਕਬਰ ‘ਤੇ ਵੀ ਪਹੁੰਚੇ

ਗੁਰਚੇਤ ਚਿੱਤਰਕਾਰ (Gurchet Chitarkar)ਇਨ੍ਹੀਂ ਦਿਨੀਂ ਪਾਕਿਸਤਾਨ ‘ਚ ਹਨ । ਜਿੱਥੋਂ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਉਹ ਆਪਣੇ ਦੋਸਤ ਨਾਸਿਰ ਢਿੱਲੋਂ ਅਤੇ ਹੰਜਰਾ ਦੇ ਨਾਲ ਨਜ਼ਰ ਆ ਰਹੇ ਹਨ । ਨਾਸਿਰ ਢਿੱਲੋਂ ਅਤੇ ਹੰਜਰਾ ਦੇ ਨਾਲ ਉਹ ਖਾਣੇ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਆਪਣੇ ਵੀਕੈਂਡ ਨੂੰ ਕੁਝ ਇਸ ਤਰ੍ਹਾਂ ਕਰ ਰਹੀ ਇਨਜੁਆਏ,ਪਕੌੜਿਆਂ ਅਤੇ ਮਠਿਆਈ ਦਾ ਲੁਤਫ ਲੈਂਦੀ ਆਈ ਨਜ਼ਰ

ਇਸ ਤੋਂ ਇਲਾਵਾ ਉਨ੍ਹਾਂ ਨੇ ਗੰਨੇ ਦੇ ਖੇਤਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ।ਇਸ ਤੋਂ ਇਲਾਵਾ ਉਹ ਇੱਕ ਹੋਰ ਪਿੰਡ ਪੰਜਵੜ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ।

 

ਝੰਗ ‘ਚ ਹੀਰ ਰਾਂਝੇ ਦੀ ਕਬਰ ਵੇਖਣ ਪਹੁੰਚੇ 

ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ  ਝੰਗ ‘ਚ ਹੀਰ ਰਾਂਝੇ ਦੀ ਕਬਰ ਵੇਖਣ ਵੀ ਪਹੁੰਚੇ ਅਤੇ ਇੱਥੇ ਗੁਰਚੇਤ ਚਿੱਤਰਕਾਰ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਉਨ੍ਹਾਂ ਦੇ ਫੈਨਸ ਵੀ ਪਹੁੰਚੇ ।

ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 

 

ਗੁਰਚੇਤ ਚਿੱਤਰਕਾਰ ਦਾ ਵਰਕ ਫ੍ਰੰਟ 

ਗੁਰਚੇਤ ਚਿੱਤਰਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਫ਼ਿਲਮਾਂ ਦੀ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਲਿਖੀ ਗਈ ਹੈ।ਉਹ ਆਪਣੀਆਂ ਕਾਮੇਡੀ ਫ਼ਿਲਮਾਂ ਫੈਮਿਲੀ ੪੨੦ ਦੇ ਨਾਲ ਕਾਫੀ ਮਸ਼ਹੂਰ ਹੋਏ ਹਨ । ਉਹ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਪੇਂਟਰ ਵੀ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network