ਗੁਰਦਾਸ ਮਾਨ ਨੇ ਆਪਣੇ ਸ਼ੋਅ ਦੌਰਾਨ ਛੋਟੇ ਫੈਨ ਦੇ ਨਾਲ ਮਿਲਾਇਆ ਹੱਥ, ਚਸ਼ਮੇ ਦੀ ਕੀਤੀ ਤਾਰੀਫ, ਵੇਖੋ ਮਸਤੀ ਭਰਿਆ ਵੀਡੀਓ
ਗੁਰਦਾਸ ਮਾਨ ਮਿੱਟੀ ਨਾਲ ਜੁੜੇ ਕਲਾਕਾਰ ਹਨ । ਉਹ ਪਿਛਲੇ ਕਈ ਦਹਾਕਿਆਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਰ ਉਨ੍ਹਾਂ ਨੇ ਆਪਣੀ ਕਾਮਯਾਬੀ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤੇ। ਨਿਮਰਤਾ ਅਤੇ ਹਲੀਮੀ ਦੇ ਨਾਲ ਉਹ ਹਰ ਕਿਸੇ ਨੂੰ ਪਲਾਂ ‘ਚ ਹੀ ਆਪਣਾ ਬਣਾ ਲੈਂਦੇ ਹਨ । ਕੋਈ ਫੈਨ ਛੋਟਾ ਹੋਵੇ ਜਾਂ ਵੱਡਾ ਹਰ ਕਿਸੇ ਨੂੰ ਉਹ ਮਾਣ ਸਤਿਕਾਰ ਦਿੰਦੇ ਹਨ ।
ਗੁਰਦਾਸ ਮਾਨ ਨੇ ਆਪਣੇ ਸ਼ੋਅ ਦੌਰਾਨ ਛੋਟੇ ਫੈਨ ਦੇ ਨਾਲ ਮਿਲਾਇਆ ਹੱਥ, ਚਸ਼ਮੇ ਦੀ ਕੀਤੀ ਤਾਰੀਫ, ਵੇਖੋ ਮਸਤੀ ਭਰਿਆ ਵੀਡੀਓ
ਗੁਰਦਾਸ ਮਾਨ (Gurdas Maan)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ (Video Viral)ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕਿਤੇ ਆਪਣੇ ਸ਼ੋਅ ਦੇ ਦੌਰਾਨ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਆਪਣੇ ਇੱਕ ਛੋਟੇ ਜਿਹੇ ਫੈਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਇਸ ਫੈਨ ਨੇ ਚਸ਼ਮਾ ਲਗਾਇਆ ਹੋਇਆ ਹੈ ਅਤੇ ਪਹਿਲਾਂ ਤਾਂ ਗੁਰਦਾਸ ਮਾਨ ਆਪਣੇ ਇਸ ਫੈਨ ਦੇ ਨਾਲ ਹੱਥ ਮਿਲਾਉਂਦੇ ਹਨ ਅਤੇ ਬਾਅਦ ‘ਚ ਉਸ ਦੇ ਚਸ਼ਮੇ ਦੀ ਤਾਰੀਫ ਕਰਦੇ ਹਨ ਅਤੇ ਉਸ ਦਾ ਚਸ਼ਮਾ ਆਪਣੇ ਚਿਹਰੇ ‘ਤੇ ਲਗਾ ਲੈਂਦੇ ਹਨ ।

ਗੁਰਦਾਸ ਮਾਨ ਨੇ ਕਿਹਾ ‘ਬੰਦੇ ਹੀ ਦਿਖਦੇ ਬੁੜੀਆਂ ਤਾਂ ਦਿਖਦੀਆਂ ਨਹੀਂ'
ਗੁਰਦਾਸ ਮਾਨ ਇਸ ਛੋਟੇ ਫੈਨ ਦਾ ਚਸ਼ਮਾ ਲਗਾ ਕੇ ਸਟਾਈਲ ਮਾਰਦੇ ਹੋਏ ਦਿਖਾਈ ਦੇ ਰਹੇ ਹਨ ।ਵੀਡੀਓ ‘ਚ ਉਨ੍ਹਾਂ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਬੰਦੇ ਹੀ ਦਿਖਦੇ ਨੇ ਬੁੜੀਆਂ ਤਾਂ ਦਿਖਦੀਆਂ ਨਹੀਂ।

ਜਿਸ ‘ਤੇ ਇਸ ਸ਼ੋਅ ਦਾ ਅਨੰਦ ਮਾਣ ਰਹੇ ਲੋਕ ਹੱਸਦੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।
_f9880b5343655dc11a3dd58360ab985a_1280X720.webp)
ਗੁਰਦਾਸ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ
ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ।
ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਗੁਰਦਾਸ ਮਾਨ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
