ਗੁਰਪ੍ਰੀਤ ਭੰਗੂ ਨੇ ਕਾਲਜ ਦੀਆਂ ਯਾਦਾਂ ਨੂੰ ਸਾਂਝਾ, ਕਾਲਜ ‘ਚ ਅਥਲੀਟ ਵੀ ਰਹਿ ਚੁੱਕੀ ਹੈ ਅਦਾਕਾਰਾ

ਅਦਾਕਾਰਾ ਗੁਰਪ੍ਰੀਤ ਭੰਗੂ ਨੇ ਆਪਣੇ ਕਾਲਜ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ।ਕਾਲਜ ਦੀਆਂ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਾਲਜ ‘ਚ ਅਥਲੀਟ ਸੀ ।

Written by  Shaminder   |  October 03rd 2023 09:00 AM  |  Updated: October 03rd 2023 09:00 AM

ਗੁਰਪ੍ਰੀਤ ਭੰਗੂ ਨੇ ਕਾਲਜ ਦੀਆਂ ਯਾਦਾਂ ਨੂੰ ਸਾਂਝਾ, ਕਾਲਜ ‘ਚ ਅਥਲੀਟ ਵੀ ਰਹਿ ਚੁੱਕੀ ਹੈ ਅਦਾਕਾਰਾ

ਅਦਾਕਾਰਾ ਗੁਰਪ੍ਰੀਤ ਭੰਗੂ (Gurpeet Bhangu) ਨੇ ਆਪਣੇ ਕਾਲਜ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ ।ਕਾਲਜ ਦੀਆਂ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਦਾਕਾਰਾ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਾਲਜ ‘ਚ ਅਥਲੀਟ ਸੀ ।ਇਸ ਤੋਂ ਇਲਾਵ ਕਈ ਸੱਭਿਆਚਾਰਕ ਪ੍ਰੋਗਰਾਮਾਂ ‘ਚ ਵੀ ਭਾਗ ਲੈਂਦੀ ਹੁੰਦੀ ਸੀ । ਇਹ ਅਦਾਕਾਰਾ ਦੇ ਫਿਜ਼ੀਕਲ ਕਾਲਜ ਦੀਆਂ ਤਸਵੀਰਾਂ ਹਨ ।

ਹੋਰ ਪੜ੍ਹੋ :  ਕਦੇ ਨੌਕਰ ਦਾ ਕਿਰਦਾਰ ਨਿਭਾਉਣ ਦੇ ਲਈ ਮਿਲੇ ਸਨ ਪੰਜਾਹ ਰੁਪਏ, ਅੱਜ ਕਮਾਉਂਦੇ ਹਨ ਕਰੋੜਾਂ ਰੁਪਏ, ਜਾਣੋ ਟੀਵੀ ਇੰਡਸਟਰੀ ਦੇ ਇਸ ਮਸ਼ਹੂਰ ਸਿਤਾਰੇ ਬਾਰੇ

ਜਿਸ ‘ਚ ਅਦਾਕਾਰਾ ਇੱਕ ਜਗ੍ਹਾ ‘ਤੇ ਸੂਟ ‘ਚ ਨਜ਼ਰ ਆ ਰਹੀ ਹੈ ।ਜਦੋਂਕਿ ਦੂਜੀ ਤਸਵੀਰ ‘ਚ ਅਦਾਕਾਰ ਸਕਰਟ ‘ਚ ਨਜ਼ਰ ਆ ਰਹੀ ਹੈ । ਜਦੋਂਕਿ ਤੀਜੀ ਤਸਵੀਰ ‘ਚ ਉਹ ਗਰੁੱਪ ਫੋਟੋ ‘ਚ ਦਿਖਾਈ ਦੇ ਰਹੀ ਹੈ । ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਸਹੇਲੀਆਂ ਦੇ ਨਾਮ ਵੀ ਲਿਖੇ ਹਨ । 

ਗੁਰਪ੍ਰੀਤ ਭੰਗੂ ਦਾ ਵਰਕ ਫ੍ਰੰਟ 

ਗੁਰਪ੍ਰੀਤ ਭੰਗੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਫ਼ਿਲਮ ‘ਬੂਹੇ ਬਾਰੀਆਂ’ ‘ਚ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ, ਰੁਪਿੰਦਰ ਰੂਪੀ ਸਣੇ ਕਈ ਅਦਾਕਾਰਾਂ ਨਜ਼ਰ ਆ ਰਹੀਆਂ ਹਨ ।ਫ਼ਿਲਮਾਂ ‘ਚ ਗੁਰਪ੍ਰੀਤ ਭੰਗੂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network