ਬ੍ਰੇਨ ਹੈਮਰੇਜ ਦੇ ਕਾਰਨ ਹੋਇਆ ਸੀ ਗੁਰਪ੍ਰੀਤ ਸਿੰਘ ਸੋਨੀ ਦਾ ਦਿਹਾਂਤ, ਦੋਸਤ ਨੇ ਰੋ-ਰੋ ਕੇ ਦੱਸਿਆ ਮਾਪਿਆਂ ਦਾ ਹਾਲ

ਗੁਰਪ੍ਰੀਤ ਸਿੰਘ ਸੋਨੀ ਦੇ ਦੋਸਤ ਪ੍ਰੀਤ ਸਿਆਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਸ ਦੀ ਮੌਤ ਦੇ ਕਾਰਨ ਬਾਰੇ ਖੁਲਾਸਾ ਕੀਤਾ ਹੈ।

Written by  Shaminder   |  May 09th 2024 10:08 AM  |  Updated: May 09th 2024 10:08 AM

ਬ੍ਰੇਨ ਹੈਮਰੇਜ ਦੇ ਕਾਰਨ ਹੋਇਆ ਸੀ ਗੁਰਪ੍ਰੀਤ ਸਿੰਘ ਸੋਨੀ ਦਾ ਦਿਹਾਂਤ, ਦੋਸਤ ਨੇ ਰੋ-ਰੋ ਕੇ ਦੱਸਿਆ ਮਾਪਿਆਂ ਦਾ ਹਾਲ

ਬੀਤੇ ਦਿਨ ਗੁਰਪ੍ਰੀਤ ਸਿੰਘ ਸੋਨੀ (Gurpreet Singh) ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ।ਉੱਥੇ ਹੀ ਗੁਰਪ੍ਰੀਤ ਸਿੰਘ ਸੋਨੀ ਦੇ ਦੋਸਤ ਪ੍ਰੀਤ ਸਿਆਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਸ ਦੀ ਮੌਤ ਦੇ ਕਾਰਨ ਬਾਰੇ ਖੁਲਾਸਾ ਕੀਤਾ ਹੈ। ਜਿਸ ‘ਚ ਉਹ ਦੱਸ ਰਿਹਾ ਹੈ ਕਿ ਗੁਰਪ੍ਰੀਤ ਮੈਨੂੰ ਆਪਣੇ ਵੱਡੇ ਭਰਾਵਾਂ ਵਾਂਗ ਸਮਝਦਾ ਸੀ ਅਤੇ ਹਰ ਗੱਲ ਆਪਣੀ ਸਾਂਝੀ ਕਰਦਾ ਸੀ ।

ਹੋਰ ਪੜ੍ਹੋ : ਸਿਮੀ ਚਾਹਲ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਕੱਲ੍ਹ ਮੇਰੀ ਉਸ ਦੇ ਮਾਪਿਆਂ ਦੇ ਨਾਲ ਗੱਲ ਹੋਈ ਹੈ ਅਤੇ ਉਸ ਦੀ ਮੌਤ ਬ੍ਰੇਨ ਹੈਮਰੇਜ ਦੇ ਕਾਰਨ ਹੋਈ ਹੈ ਅਤੇ ਪਾਊਂਟਾ ਸਾਹਿਬ ‘ਚ ਉਸ ਦਾ ਭੋਗ ਪਾਇਆ ਜਾਵੇਗਾ। ਗੁਰਪ੍ਰੀਤ ਸਿੰਘ ਸੋਨੀ ਨੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਨਾਲ ‘ਛੜਾ’ ਫ਼ਿਲਮ ‘ਚ ਕੰਮ ਕੀਤਾ ਸੀ ।

ਗੁਰਪ੍ਰੀਤ ਲੰਬਾਈ ‘ਚ ਸਭ ਤੋਂ ਛੋਟਾ ਸੀ ਅਤੇ ਇਨ੍ਹਾਂ ਦੋਸਤਾਂ ਦਾ ਇੱਕ ਗਰੁੱਪ ਸੀ ਜੋ ਖੁੱਲ੍ਹੀਆਂ ਪੈਂਟਾਂ ਵਾਲੇ ਦੇ ਨਾਂਅ ਨਾਲ ਮਸ਼ਹੂਰ ਸੀ । ਇੱਕਠਿਆਂ ਨੇ ਕਈ ਗੀਤ ਵੀ ਕੱਢੇ ਸਨ । 

ਗੁਰਪ੍ਰੀਤ ਸਿੰਘ ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਕਲੌਤੇ ਪੁੱਤਰ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਹਰ ਕੋਈ ਉਸ ਦੇ ਬਜ਼ੁਰਗ ਮਾਪਿਆਂ ਨੂੰ ਹੌਸਲਾ ਦੇ ਰਿਹਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network