ਸਿਮੀ ਚਾਹਲ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਸਿਮੀ ਚਾਹਲ ਦਾ ਜਨਮ ਹਰਿਆਣਾ ‘ਚ ਹੋਇਆ ਹੈ ।ਪਰ ਉਹ ਅੱਜ ਕੱਲ੍ਹ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।
ਸਿਮੀ ਚਾਹਲ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਸਿਮੀ ਚਾਹਲ (Simi Chahal) ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ।ਸਿਮੀ ਚਾਹਲ ਦਾ ਜਨਮ ਹਰਿਆਣਾ ‘ਚ ਹੋਇਆ ਹੈ ।ਪਰ ਉਹ ਅੱਜ ਕੱਲ੍ਹ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਪਿੰਡ ਦੀ ਅਨਪੜ੍ਹ ਕੁੜੀ ਪੱਕੋ ਦਾ ਕਿਰਦਾਰ ਹੋਵੇ, ਰੱਬ ਦਾ ਰੇਡੀਓ ਹੋਵੇ ਜਾਂ ਫਿਰ ਗੁੱਡੀ ਦਾ ਕਿਰਦਾਰ ਨਿਭਾਉਣਾ ਹੋਵੇ । ਹਰ ਕਿਰਦਾਰ ਨੂੰ ਉਸ ਨੇ ਏਨੀਂ ਕੁ ਸੰਜੀਦਗੀ ਦੇ ਨਾਲ ਨਿਭਾਇਆ ਹੈ ਕਿ ਉਸ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ।
ਕਾਲਜ ਦੇ ਦਿਨਾਂ ‘ਚ ਹੀ ਮਾਡਲਿੰਗ ਕੀਤੀ ਸੀ ਸ਼ੁਰੂ
ਅਦਾਕਾਰਾ ਸਿਮੀ ਚਾਹਲ ਨੇ ਕਾਲਜ ਦੇ ਦਿਨਾਂ ‘ਚ ਹੀ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ ਇੱਕ ਗੀਤ ‘ਚ ਬਤੌਰ ਮਾਡਲ ਕੰਮ ਸ਼ੁਰੂ ਕਰ ਦਿੱਤਾ ਸੀ । ਜਿਸ ਤੋਂ ਬਾਅਦ ਜਦੋਂ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਤਾਂ ਉਸ ਨੇ ਫ਼ਿਲਮਾਂ ਦਾ ਰੁਖ ਕੀਤਾ ।ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।

ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਮਾਂ ਅਤੇ ਭਰਾ ਹਨ । ਆਪਣੀ ਮਾਂ ਦੇ ਨਾਲ ਸਿਮੀ ਚਾਹਲ ਦੀ ਬਾਂਡਿੰਗ ਬਹੁਤ ਵਧੀਆ ਹੈ। ਉਹ ਆਪਣੀ ਮਾਂ ਦੇ ਨਾਲ ਵੀ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।ਹਾਲ ਹੀ ‘ਚ ਸਿਮੀ ਚਾਹਲ ਫ਼ਿਲਮ ‘ਜੀ ਵੇ ਸੋਹਣਿਆ ਜੀ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :