ਸਿਮੀ ਚਾਹਲ ਨੇ ਸਾਂਝੀਆਂ ਕੀਤੀਆਂ ਮਾਂ ਦੇ ਨਾਲ ਖ਼ੂਬਸੂਰਤ ਤਸਵੀਰਾਂ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਸਿਮੀ ਚਾਹਲ ਜਿੱਥੇ ਆਪਣੇ ਪ੍ਰੋਫੈਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਖ਼ਾਸ ਕਰਕੇ ਆਪਣੀ ਮਾਂ ਦੇ ਨਾਲ ਵੀ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ।ਅਦਾਕਾਰਾ ਦੀ ਆਪਣੀ ਮਾਂ ਦੇ ਨਾਲ ਬਹੁਤ ਹੀ ਵਧੀਆ ਬਾਂਡਿੰਗ ਹੈ ਅਤੇ ਹੁਣ ਉਸ ਨੇ ਆਪਣੀ ਮਾਂ ਦੇ ਨਾਲ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Written by  Shaminder   |  November 29th 2023 11:22 AM  |  Updated: November 29th 2023 11:22 AM

ਸਿਮੀ ਚਾਹਲ ਨੇ ਸਾਂਝੀਆਂ ਕੀਤੀਆਂ ਮਾਂ ਦੇ ਨਾਲ ਖ਼ੂਬਸੂਰਤ ਤਸਵੀਰਾਂ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਸਿਮੀ ਚਾਹਲ(Simi Chahal) ਪੰਜਾਬੀ ਇੰਡਸਟਰੀ ਦੀ ਚੁਲਬੁਲੀ ਅਤੇ ਬਹੁਤ ਹੀ ਬਿਹਤਰੀਨ ਅਦਾਕਾਰਾ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਰੱਬ ਦਾ ਰੇਡੀਓ, ਬੰਬੂਕਾਟ, ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ,ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਹਾਲ ਹੀ ‘ਚ ਆਈ ਫ਼ਿਲਮ ‘ਮਸਤਾਨੇ’ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਉਸ ਦੀ ਮਾਸੂਮੀਅਤ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆਉਂਦੀ ਹੈ । 

ਹੋਰ ਪੜ੍ਹੋ :  ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਗਣ ਤੇਜੀ ਦਾ ਦਿਹਾਂਤ

ਸਿਮੀ ਚਾਹਲ ਦੀ ਨਿੱਜੀ ਜ਼ਿੰਦਗੀ 

ਸਿਮੀ ਚਾਹਲ ਜਿੱਥੇ ਆਪਣੇ ਪ੍ਰੋਫੈਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਖ਼ਾਸ ਕਰਕੇ ਆਪਣੀ ਮਾਂ ਦੇ ਨਾਲ ਵੀ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ।ਅਦਾਕਾਰਾ ਦੀ ਆਪਣੀ ਮਾਂ ਦੇ ਨਾਲ ਬਹੁਤ ਹੀ ਵਧੀਆ ਬਾਂਡਿੰਗ ਹੈ ਅਤੇ ਹੁਣ ਉਸ ਨੇ ਆਪਣੀ ਮਾਂ ਦੇ ਨਾਲ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ਜਿਸ ‘ਚ ਸਿਮੀ ਆਪਣੀ ਮਾਂ ਦੇ ਨਾਲ ਵੱਖ ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇੱਕ ਤਸਵੀਰ ‘ਚ ਉਸ ਨੇ ਆਪਣੀ ਮਾਂ ਦੇ ਚਿਹਰੇ ਨੂੰ ਆਪਣੇ ਹੱਥਾਂ ‘ਚ ਲਿਆ ਹੋਇਆ ਹੈ। ਜਦੋਂ ਕਿ ਇੱਕ ਹੋਰ ਤਸਵੀਰ ‘ਚ ਉਹ ਆਪਣੀ ਮਾਂ ਨੂੰ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਇਸ ਤੋਂ ਇਲਾਵਾ ਦੋ ਹੋਰ ਤਸਵੀਰਾਂ ‘ਚ ਉਹ ਆਪਣੀ ਮਾਂ ਦੇ ਹੱਥਾਂ ‘ਤੇ ਲੱਗੀ ਮਹਿੰਦੀ ਲੱਗੀ ਹੋਈ ਵਿਖਾ ਰਹੀ ਹੈ।ਮਾਂ ਧੀ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network