ਸਿਮੀ ਚਾਹਲ ‘ਗੋਲਕ ਬੁਗਨੀ, ਬੈਂਕ ਤੇ ਬਟੂਆ -2’ ‘ਚ ਆਉਣਗੇ ਨਜ਼ਰ, ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ

written by Shaminder | October 29, 2020

ਸਿਮੀ ਚਾਹਲ ਜਲਦ ਹੀ ਆਪਣੀ ਫ਼ਿਲਮ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ । ਜੀ ਹਾਂ ਇਸ ਵਾਰ ਉਹ ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ-2’ ‘ਚ ਨਜ਼ਰ ਆਉਣਗੇ ਅਤੇ ਇਸ ਦੀ ਸ਼ੂਟਿੰਗ ਵੀ ਯੂ ਕੇ ‘ਚ ਸ਼ੁਰੂ ਹੋ ਚੁੱਕੀ ਹੈ । ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

Golak-Bugni-Bank-Te-Batua Golak-Bugni-Bank-Te-Batua
ਫ਼ਿਲਮ ‘ਚ ਹਰੀਸ਼ ਵਰਮਾ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ।ਇਸ ਦੇ ਨਾਲ ਹੀ ਸਿੰਮੀ ਚਹਿਲ, ਜਸਵਿੰਦਰ ਭੱਲਾ, ਬੀਐਨ ਸ਼ਰਮਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਹੋਰ ਪੜ੍ਹੋ : ਵਿਦੇਸ਼ ‘ਚ ਇਹ ਕੰਮ ਕਰਦੇ ਹੋਏ ਸਿਮੀ ਚਾਹਲ ਦੇ ਰੌਂਗਟੇ ਹੋਏ ਖੜੇ, ਵੀਡੀਓ ਕੀਤਾ ਸਾਂਝਾ
simi simi
ਕੌਮੇਡੀ ਨਾਲ ਭਰਪੂਰ ਸੀ।ਇਸ ਫਿਲਮ ਦੇ ਨਾਲ-ਨਾਲ ਇਸ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ। ਇਸ ਫਿਲਮ ਦੇ ਦੂਜੇ ਭਾਗ ਨੂੰ ਰਾਕੇਸ਼ ਧਵਨ ਨੇ ਲਿਖਿਆ ਹੈ ਅਤੇ ਇਸ ਦੇ ਡਾਇਰੈਕਟਰ ਜਨਜੋਤ ਸਿੰਘ ਹੋਣਗੇ।ਜਨਜੋਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਬਤੌਰ ਅਸਿਸਟੈਂਟ ਡਾਇਰਕੈਟਰ ਕੰਮ ਚੁੱਕੇ ਹਨ।  
simi-harish simi-harish
ਜਿਨ੍ਹਾਂ ਵਿਚੋਂ ਜੱਟ ਜੇਮਸ ਬੌਂਡ (2014), ਸਰਦਾਰ ਜੀ (2015)।ਉਨ੍ਹਾਂ ਦੀ ਡੈਬਿਉ ਫਿਲਮ 2019 'ਚ ਆਈ 'ਚੱਲ ਮੇਰਾ ਪੁੱਤ' ਸੀ।ਜੋ ਓਵਰਸੀਜ਼ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਸੀ।  

0 Comments
0

You may also like