ਇਨ੍ਹਾਂ ਮੁੰਡਿਆਂ ਨੇ ਗਾਇਆ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦਾ ਗੀਤ, ਗੁਰਸੇਵਕ ਮਾਨ ਨੇ ਸਾਂਝਾ ਕੀਤਾ ਵੀਡੀਓ
ਗਾਇਕ ਤੋਂ ਪਾਇਲਟ ਬਣੇ ਹਰਭਜਨ ਮਾਨ ਦੇ ਛੋਟੇ ਭਰਾ ਗੁਰਸੇਵਕ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਾਨ ਭਰਾਵਾਂ ਦਾ ਗੀਤ ‘ਵੇਖੀਂ ਦਿਲ ਲਾ ਨਾ ਬੈਠੀਂ’ ਦੋ ਮੁੰਡੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਇਨ੍ਹਾਂ ਮੁੰਡਿਆਂ ਨੇ ਗਾਇਆ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦਾ ਗੀਤ, ਗੁਰਸੇਵਕ ਮਾਨ ਨੇ ਸਾਂਝਾ ਕੀਤਾ ਵੀਡੀਓ
ਗੁਰਸੇਵਕ ਮਾਨ (Gursewak Mann) ਅਤੇ ਹਰਭਜਨ ਮਾਨ ਦਾ ਕੁਝ ਸਮਾਂ ਪਹਿਲਾਂ ਗੀਤ ਐਲਬਮ ‘ਸਤਰੰਗੀ ਪੀਂਘ’ ਚੋਂ ਗੀਤ ‘ਵੇਖੀਂ ਦਿਲ ਲਾ ਨਾ ਬੈਠੀਂ’ ਆਇਆ ਸੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ । ਗਾਇਕ ਤੋਂ ਪਾਇਲਟ ਬਣੇ ਹਰਭਜਨ ਮਾਨ ਦੇ ਛੋਟੇ ਭਰਾ ਗੁਰਸੇਵਕ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਾਨ ਭਰਾਵਾਂ ਦਾ ਗੀਤ ‘ਵੇਖੀਂ ਦਿਲ ਲਾ ਨਾ ਬੈਠੀਂ’ ਦੋ ਮੁੰਡੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਗਾ ਰਹੇ ਸ਼ਖਸ ਦਾ ਨਾਮ ਜੋਬਨ ਸੁਨਾਮੀ ਹੈ ।

ਲੋਕਾਂ ਨੇ ਦਿੱਤੇ ਖੂਬ ਰਿਐਕਸ਼ਨ
ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਕੁਝ ਸਾਲ ਪਹਿਲਾਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦਾ ਇਹ ਗੀਤ ਆਇਆ ਸੀ ।ਇਸ ਗੀਤ ਨੂੰ ਉਸ ਵੇਲੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਹਰਭਜਨ ਮਾਨ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਮਨੋਰੰਜਨ ਕਰ ਰਹੇ । ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗੁਰਸੇਵਕ ਮਾਨ ਨੇ ਵੀ ਗਾਇਕ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਿੱਤੇ ਦੇ ਤੌਰ ‘ਤੇ ਪਾਇਲਟ ਦੇ ਕਿੱਤੇ ਨੂੰ ਅਪਣਾ ਲਿਆ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
