ਫਿੱਟਨੈਸ ਮਾਡਲ ਸੁੱਖ ਜੌਹਲ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਮਨਾਇਆ ਜਸ਼ਨ

ਫਿੱਟਨੈਸ ਮਾਡਲ ਸੁੱਖ ਜੌਹਲ ਦੇ ਘਰ ਖੁਸ਼ੀਆਂ ਆਈਆਂ ਹਨ । ਉਨ੍ਹਾਂ ਦੀ ਪਤਨੀ ਗੁਰੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸ਼ਰੀਂਹ ਦੇ ਪੱਤਿਆਂ ਤੇ ਗੁਬਾਰਿਆਂ ਤੇ ਸ਼ਗਨਾਂ ਦੀ ਮੌਲੀ ਦੇ ਨਾਲ ਭਰੀ ਟੋਕਰੀ ਸਿਰ ‘ਤੇ ਚੁੱਕੇ ਹੋਏ ਨਜ਼ਰ ਆਈ ਸੀ।

Reported by: PTC Punjabi Desk | Edited by: Shaminder  |  May 23rd 2024 06:00 PM |  Updated: May 23rd 2024 06:00 PM

ਫਿੱਟਨੈਸ ਮਾਡਲ ਸੁੱਖ ਜੌਹਲ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਮਨਾਇਆ ਜਸ਼ਨ

ਫਿੱਟਨੈਸ ਮਾਡਲ ਸੁੱਖ ਜੌਹਲ (Sukh Johall) ਦੇ ਘਰ ਖੁਸ਼ੀਆਂ ਆਈਆਂ ਹਨ । ਉਨ੍ਹਾਂ ਦੀ ਪਤਨੀ ਗੁਰੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਨਿੰਮ ਦੇ ਪੱਤਿਆਂ ਤੇ ਗੁਬਾਰਿਆਂ ਤੇ ਸ਼ਗਨਾਂ ਦੀ ਮੌਲੀ ਦੇ ਨਾਲ ਭਰੀ ਟੋਕਰੀ ਸਿਰ ‘ਤੇ ਚੁੱਕੇ ਹੋਏ ਨਜ਼ਰ ਆਈ ਸੀ। ਜਿਸ ਨੂੰ ਉਨ੍ਹਾਂ ਨੇ ਆਪਣੇ ਘਰ ਦੇ ਦਰਵਾਜ਼ੇ ‘ਤੇ ਬੰਨਿ੍ਆ ਹੈ। ਪਰ ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੋਈ ਕੈਪਸ਼ਨ ਨਹੀਂ ਲਿਖਿਆ ।

ਹੋਰ ਪੜ੍ਹੋ : ਵਾਮਿਕਾ ਗੱਬੀ ਦੀ ਨਾਨੀ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਅਦਾਕਾਰਾ ਨੇ ਨਾਨੀ ਨਾਲ ਬਿਤਾਏ ਪਲਾਂ ਦਾ ਵੀਡੀਓ ਕੀਤਾ ਸਾਂਝਾ

ਇਸ ਤੋਂ ਇਲਾਵਾ ਸੁੱਖ ਜੌਹਲ ਦੀ ਮਾਂ ਆਪਣੀ ਨੂੰਹ ਨੂੰ ਲੱਡੂ ਖਵਾਉਂਦੀ ਹੋਈ ਦਿਖਾਈ ਦੇ ਰਹੀ ਹੈ। ਸ਼ਰੀਂਹ ਤਾਂ ਬੱਚੇ ਦੇ ਪੈਦਾ ਹੋਣ ਦੀ ਖੁਸ਼ੀ ‘ਚ ਬੰਨੇ ਜਾਂਦੇ ਹਨ । ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਗੁਰੀ ਜੌਹਲ ਤੇ ਸੁੱਖ ਜੌਹਲ ਦੇ ਘਰ ਖੁਸ਼ੀਆਂ ਆਈਆਂ ਹਨ ।

ਸੁੱਖ ਜੌਹਲ ਹਨ ਫਿੱਟਨੈਸ ਟ੍ਰੇਨਰ 

ਸੁੱਖ ਜੌਹਲ ਫਿੱਟਨੈੱਸ ਟ੍ਰੇਨਰ ਹਨ ਅਤੇ ਕਈ ਨੌਜਵਾਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਨ। ਪਰ ਕੁਝ ਸਾਲ ਪਹਿਲਾਂ ਉਹ ਨਸ਼ੇ ਦੀ ਗ੍ਰਿਫਤ ‘ਚ ਸਨ ।ਪਰ ਪ੍ਰਮਾਤਮਾ ਨੇ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਿਆ ਅਤੇ ਮੁੜ ਤੋਂ ਉਨ੍ਹਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ।ਉਹ ਹੁਣ ਹਜ਼ਾਰਾਂ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਬਣ ਚੁੱਕੇ ਹਨ । ਉਹ ਆਪਣੀ ਫਿੱਟਨੈਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network