ਵਾਮਿਕਾ ਗੱਬੀ ਦੀ ਨਾਨੀ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਅਦਾਕਾਰਾ ਨੇ ਨਾਨੀ ਨਾਲ ਬਿਤਾਏ ਪਲਾਂ ਦਾ ਵੀਡੀਓ ਕੀਤਾ ਸਾਂਝਾ

ਵਾਮਿਕਾ ਗੱਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਾਨੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੀ ਨਾਨੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Written by  Shaminder   |  May 23rd 2024 03:37 PM  |  Updated: May 23rd 2024 03:37 PM

ਵਾਮਿਕਾ ਗੱਬੀ ਦੀ ਨਾਨੀ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, ਅਦਾਕਾਰਾ ਨੇ ਨਾਨੀ ਨਾਲ ਬਿਤਾਏ ਪਲਾਂ ਦਾ ਵੀਡੀਓ ਕੀਤਾ ਸਾਂਝਾ

ਵਾਮਿਕਾ ਗੱਬੀ (Wamiqa Gabbi) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਾਨੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੀ ਨਾਨੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਵਾਮਿਕਾ ਗੱਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਬਹੁਤ ਹੀ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਕਿਉਂਕਿ ਅਦਕਾਰਾ ਦੀ ਨਾਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੀ ਹੈ। 

ਹੋਰ ਪੜ੍ਹੋ : ਅਦਾਕਾਰਾ ਰਾਜ ਧਾਲੀਵਾਲ ਨੂੰ ਪਤੀ ਨਿਰਭੈ ਧਾਲੀਵਾਲ ਨੇ ਗਿਫਟ ਕੀਤੀ ਕਾਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਨਾਨੀ ਲਈ ਲਿਖਿਆ ਭਾਵੁਕ ਨੋਟ 

ਅਦਾਕਾਰਾ ਨੇ ਲਿਖਿਆ ‘ਮੇਰੀ ਨਾਨੀ ਜੋ ਹਰੀਆਂ ਅੱਖਾਂ ਵਾਲੀ ਕੁੜੀ ਹੈ। ਕੁਝ ਹਫਤੇ ਪਹਿਲਾਂ ਆਪਣਾ ਸਰੀਰ ਛੱਡ ਕੇ ਨਵੀਂ ਦੁਨੀਆ ‘ਚ ਦਾਖਲ ਹੋਈ ਸੀ । ਮੈਨੂੰ ਵਿਸ਼ਵਾਸ਼ ਹੈ ਕਿ ਜ਼ਿੰਦਗੀ ਨੇ ਉਸ ਨੂੰ ਸ਼ਾਂਤੀ ਵਿੱਚ ਰਹਿਣ ਲਈ ਇਹੀ ਸਿਖਾਇਆ ਹੈ। ਉਸ ਨੂੰ ਆਪਣੇ ਆਲੇ ਦੁਆਲੇ ਮੌਤਾਂ ਬਹੁਤ ਮਨਜ਼ੂਰ ਸਨ । ਉਸ ਨੇ ਸਾਨੂੰ ਦੱਸਿਆ ਸੀ ਕਿ ਉਹ ਹਰ ਰੋਜ਼ ਆਪਣੇ ਬੀਮਾਰ ਪਤੀ ਨੂੰ ਪੁੱਛਦੀ ਸੀ ਕਿ ਉਸ ਨੇ ਆਪਣੇ ਸੁਫ਼ਨਿਆਂ ‘ਚ ‘ਵੱਡੇ ਮਹਾਰਾਜ’ ਜੀ ਨੂੰ ਵੇਖਿਆ ਹੈ।

ਉਸ ਨੂੰ ਪਤਾ ਸੀ ਕਿ ਨਾਨਾ ਜੀ ਦੇ ਜਾਣ ਦਾ ਸਮਾਂ ਹੋ ਗਿਆ ਹੈ।ਹਾਲਾਂਕਿ ਸਾਡੇ ਲਈ ਇਹ ਬਹੁਤ ਡਰਾਉਣਾ ਮਹਿਸੂਸ ਹੋਇਆ ।ਪਰ ਉਸ ਨੇ ਮੌਤ ਨੂੰ ਇਸ ਤਰ੍ਹਾਂ ਗਲੇ ਲਗਾਇਆ ਜਿਵੇਂ ਉਸਨੇ ਜ਼ਿੰਦਗੀ ਨੂੰ ਗਲੇ ਲਗਾਇਆ ਸੀ। ਉਨ੍ਹਾਂ ਦੀ ਮੌਜੂਦਗੀ ਦਾ ਕਾਰਨ ਹੈ ਕਿ ਸਾਡੀ ਜ਼ਿੰਦਗੀ ਇੰਨੀ ਖੂਬਸੂਰਤ ਬਣੀ ਹੈ ਅਤੇ ਹਮੇਸ਼ਾ ਇਸੇ ਤਰ੍ਹਾਂ ਰਹੇਗੀ’। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਬਹੁਤ ਕੁਝ ਇਸ ਨੋਟ ‘ਚ ਲਿਖਿਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network