‘ਖੂਫੀਆ’ ‘ਚ ਬਿਹਤਰੀਨ ਕਿਰਦਾਰ ਨਿਭਾਉਣ ਵਾਲੀ ਵਾਮਿਕਾ ਗੱਬੀ ਦੀ ਐੱਕਟਰੈੱਸ ਬਣਨ ਦੀ ਕਹਾਣੀ ਹੈ ਬੇਹੱਦ ਦਿਲਚਸਪ, ਇੱਕ ਵਾਰ ਤਾਂ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨ

ਵਾਮਿਕਾ ਗੱਬੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ । ਉਨ੍ਹਾਂ ਦੇ ਪਿਤਾ ਇੱਕ ਲੇਖਕ ਹਨ ਅਤੇ ਵਾਮਿਕਾ ਕੱਥਕ ਡਾਂਸਰ ਹੋਣ ਦੇ ਨਾਲ ਨਾਲ ਇੱਕ ਵਧੀਆ ਅਦਾਕਾਰਾ ਵੀ ਹੈ ।

Written by  Shaminder   |  October 15th 2023 06:00 AM  |  Updated: October 15th 2023 06:00 AM

‘ਖੂਫੀਆ’ ‘ਚ ਬਿਹਤਰੀਨ ਕਿਰਦਾਰ ਨਿਭਾਉਣ ਵਾਲੀ ਵਾਮਿਕਾ ਗੱਬੀ ਦੀ ਐੱਕਟਰੈੱਸ ਬਣਨ ਦੀ ਕਹਾਣੀ ਹੈ ਬੇਹੱਦ ਦਿਲਚਸਪ, ਇੱਕ ਵਾਰ ਤਾਂ ਇੰਡਸਟਰੀ ਛੱਡਣ ਦਾ ਬਣਾ ਲਿਆ ਸੀ ਮਨ

ਅਦਾਕਾਰਾ ਵਾਮਿਕਾ ਗੱਬੀ (Wamiqa Gabbi) ਇਨ੍ਹੀਂ ਦਿਨੀਂ ਆਪਣੀ ‘ਖੂਫੀਆ’ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹੈ । ਇਸ ‘ਚ ਵਾਮਿਕਾ ਦੇ ਨਾਲ ਤੱਬੂ ਅਤੇ ਅਲੀ ਫਜ਼ਲ ਸਣੇ ਕਈ ਸਟਾਰਸ ਨਜ਼ਰ ਆ ਰਹੇ ਹਨ । ਇਸ ਫ਼ਿਲਮ ‘ਚ ਵਾਮਿਕਾ ਗੱਬੀ ਦੀ ਵੀ ਖੂਬ ਤਾਰੀਫ ਹੋ ਰਹੀ ਹੈ । ਇਸ ਫ਼ਿਲਮ ‘ਚ ਅਦਾਕਾਰਾ ਨੇ ਸੀਕ੍ਰੇਟ ਏਜੰਟ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ । 

 ਹੋਰ ਪੜ੍ਹੋ :  ਹਰੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰੀਸ਼ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ

 ਚੰਡੀਗੜ੍ਹ ਦੀ ਰਹਿਣ ਵਾਲੀ ਹੈ ਵਾਮਿਕਾ ਗੱਬੀ 

ਵਾਮਿਕਾ ਗੱਬੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ । ਉਨ੍ਹਾਂ ਦੇ ਪਿਤਾ ਇੱਕ ਲੇਖਕ ਹਨ ਅਤੇ ਵਾਮਿਕਾ ਕੱਥਕ ਡਾਂਸਰ ਹੋਣ ਦੇ ਨਾਲ ਨਾਲ ਇੱਕ ਵਧੀਆ ਅਦਾਕਾਰਾ ਵੀ ਹੈ । ਬਾਲ ਕਲਾਕਾਰ ਦੇ ਤੌਰ ‘ਤੇ ਵਾਮਿਕਾ ਨੇ ਫ਼ਿਲਮ ‘ਜਬ ਵੀ ਮੈਟ’ ‘ਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦੇ ਨਾਲ ਕੰਮ ਕੀਤਾ ਸੀ । ਇਸ ਤੋਂ ਬਾਅਦ ਵਾਮਿਕਾ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ ‘ਚ ‘ਸਿਕਸਟੀਨ’ ਫ਼ਿਲਮ ਵੀ ਸ਼ਾਮਿਲ ਸੀ ।

ਪੰਜਾਬੀ ਇੰਡਸਟਰੀ ‘ਚ ਇਸ ਫ਼ਿਲਮ ਨਾਲ ਕੀਤਾ ਕੰਮ 

ਬਾਲੀਵੁੱਡ ਇੰਡਸਟਰੀ ‘ਚ ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਵਾਮਿਕਾ ਗੱਬੀ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਅਤੇ ਹਨੀ ਸਿੰਘ ਦੇ ਨਾਲ ਫ਼ਿਲਮ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਵਾਮਿਕਾ ਨੇ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । 

ਛੋਟੇ ਰੋਲ ਮਿਲਣ ਤੋਂ ਹੋ ਗਈ ਸੀ ਪ੍ਰੇਸ਼ਾਨ 

ਵਾਮਿਕਾ ਗੱਬੀ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਜਦੋਂ ਛੋਟੇ ਕਿਰਦਾਰ ਮਿਲਣ ਦੇ ਕਾਰਨ ਪ੍ਰੇਸ਼ਾਨ ਹੋ ਗਈ ਸੀ । ਉਸ ਨੇ ੨੦੧੯ ‘ਚ ਫ਼ਿਲਮ ਇੰਡਸਟਰੀ ਛੱਡਣ ਦਾ ਮਨ ਬਣਾ ਲਿਆ ਸੀ । ਪਰ ਉਸੇ ਵੇਲੇ ਉਨ੍ਹਾਂ ਨੂੰ ਇੱਕ ਵੱਡੀ ਫ਼ਿਲਮ ਲਈ ਚੁਣ ਲਿਆ ਗਿਆ ਸੀ । ਜਿਸ ਤੋਂ ਬਾਅਦ ਸਟਾਰ ਕਿੱਡ ਦੇ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਸਮਝਾਇਆ ਗਿਆ ਅਤੇ ਅਖੀਰ ਉਨ੍ਹਾਂ ਨੂੰ ਰਣਵੀਰ ਸਿੰਘ ਦੇ ਨਾਲ ਫ਼ਿਲਮ ‘੮੩’ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਹੁਣ ਉਹ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਨਾਲ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ । 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network