ਅਦਾਕਾਰਾ ਰਾਜ ਧਾਲੀਵਾਲ ਨੂੰ ਪਤੀ ਨਿਰਭੈ ਧਾਲੀਵਾਲ ਨੇ ਗਿਫਟ ਕੀਤੀ ਕਾਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਅਦਾਕਾਰਾ ਰਾਜ ਧਾਲੀਵਾਲ ਦੇ ਪਤੀ ਨੇ ਉਨ੍ਹਾਂ ਨੂੰ ਕਾਰ ਗਿਫਟ ਕੀਤੀ ਹੈ ।ਜਿਸ ਦੇ ਕਈ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Written by  Shaminder   |  May 23rd 2024 01:53 PM  |  Updated: May 23rd 2024 01:53 PM

ਅਦਾਕਾਰਾ ਰਾਜ ਧਾਲੀਵਾਲ ਨੂੰ ਪਤੀ ਨਿਰਭੈ ਧਾਲੀਵਾਲ ਨੇ ਗਿਫਟ ਕੀਤੀ ਕਾਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਅਦਾਕਾਰਾ ਰਾਜ ਧਾਲੀਵਾਲ (Raj Dhaliwal) ਦੇ ਪਤੀ ਨੇ ਉਨ੍ਹਾਂ ਨੂੰ ਕਾਰ ਗਿਫਟ (New Car) ਕੀਤੀ ਹੈ ।ਜਿਸ ਦੇ ਕਈ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਪਤੀ ਨਿਰਭੈ ਧਾਲੀਵਾਲ ਉਸ ਨੂੰ ਕਾਰ ਦੀ ਚਾਬੀ ਭੇਂਟ ਕਰਦਾ ਹੋੋੋਇਆ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਤੀ ਨਿਰਭੈ ਧਾਲੀਵਾਲ ਦਾ ਸ਼ੁਕਰੀਆ ਅਦਾ ਕੀਤਾ ਹੈ ।

ਹੋਰ ਪੜ੍ਹੋ : ਅਮਰ ਨੂਰੀ ਦਾ ਅੱਜ ਹੈ ਜਨਮ ਦਿਨ, ਪਤੀ ਸਰਦੂਲ ਸਿਕੰਦਰ ਨੂੰ ਯਾਦ ਕਰਕੇ ਹੋਈ ਭਾਵੁਕ

ਰਾਜ ਧਾਲੀਵਾਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਨੇ ਵੀ ਵਧਾਈ ਦਿੱਤੀ ਹੈ। ਗਾਇਕਾ ਸੁਦੇਸ਼ ਕੁਮਾਰੀ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ। 

ਰਾਜ ਧਾਲੀਵਾਲ ਦਾ ਵਰਕ ਫ੍ਰੰਟ 

ਰਾਜ ਧਾਲੀਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ । ਪਰ ਉਨ੍ਹਾਂ ਦੇ ਇਸ ਸ਼ੌਂਕ ਨੂੰ ਉਨ੍ਹਾਂ ਦੇ ਪਤੀ ਨਿਰਭੈ ਧਾਲੀਵਾਲ ਨੇ ਪੂਰਾ ਕਰਵਾਇਆ ਅਤੇ ਪਤੀ ਦੀ ਹੱਲਾਸ਼ੇਰੀ ਦੀ ਬਦੌਲਤ ਹੀ ਉਹ ਅਦਾਕਾਰੀ ਦੇ ਖੇਤਰ ‘ਚ ਅੱਗੇ ਵਧ ਸਕੇ । ਕਿਉਂਕਿ ਅਦਾਕਾਰਾ ਦਾ ਵਿਆਹ ਹੋ ਗਿਆ ਸੀ ਅਤੇ ਉਸ ਨੇ ਆਪਣੇ ਇਸ ਸ਼ੌਂਕ ਬਾਰੇ ਆਪਣੇ ਪਤੀ ਨੂੰ ਦੱਸਿਆ । ਜਿਸ ਤੋਂ ਬਾਅਦ ਪਤੀ ਨਿਰਭੈ ਧਾਲੀਵਾਲ ਨੇ ਨਾ ਸਿਰਫ਼ ਰਾਜ ਨੂੰ ਅੱਗੇ ਪੜ੍ਹਨ ਦੇ ਲਈ ਪ੍ਰੇਰਿਆ ਬਲਕਿ ਅਦਾਕਾਰੀ ਦੇ ਖੇਤਰ ‘ਚ ਵੀ ਵਧਣ ਦੇ ਲਈ ਪ੍ਰੇਰਣਾ ਦਿੱਤੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network