Trending:
ਫਿੱਟਨੈਸ ਮਾਡਲ ਸੁੱਖ ਜੌਹਲ ਨੇ ਸਾਂਝਾ ਕੀਤਾ ਆਪਣਾ ਪੁਰਾਣਾ ਵੀਡੀਓ, ਜਦੋਂ ਨਸ਼ੇ ਦੇ ਹੋ ਗਏ ਸਨ ਆਦੀ
ਫਿੱਟਨੈਸ ਮਾਡਲ ਸੁੱਖ ਜੌਹਲ (Sukh Johall)ਆਪਣੇ ਫਿੱਟਨੈਸ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਉਨ੍ਹਾਂ ਬੁਰੇ ਦਿਨਾਂ ਨੂੰ ਯਾਦ ਕੀਤਾ ਹੈ, ਜਦੋਂ ਉਹ ਨਸ਼ੇ ਦੇ ਆਦੀ ਹੋ ਚੁੱਕੇ ਸਨ । ਪਰ ਉਨ੍ਹਾਂ ਨੇ ਨਸ਼ੇ ਦੀ ਇਸ ਆਦਤ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾਇਆ ਅਤੇ ਹੁਣ ਮੁੱਖ ਧਾਰਾ ‘ਚ ਸ਼ਾਮਿਲ ਹੋ ਕੇ ਕਈਆਂ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਬਣ ਚੁੱਕੇ ਹਨ ।
/ptc-punjabi/media/media_files/tQFFWiKiJttOK9TZeQY3.jpg)
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਕਈ ਨੌਜਵਾਨਾਂ ਨੂੰ ਉਹ ਫਿੱਟਨੈੱਸ ਦੀ ਟ੍ਰੇਨਿੰਗ ਦੇ ਰਹੇ ਹਨ । ਦੱਸ ਦਈਏ ਕਿ ਸੁੱਖ ਜੌਹਲ ਕੁਝ ਸਮਾਂ ਪਹਿਲਾਂ ਨਸ਼ੇ ਦੇ ਆਦੀ ਸਨ । ਉਨ੍ਹਾਂ ਦੇ ਮਾਪਿਆਂ ਨੇ ਸਹੀ ਰਸਤੇ ‘ਤੇ ਲਿਆਉਣ ਦੇ ਲਈ ਬੜੀ ਮਿਹਨਤ ਕੀਤੀ ਅਤੇ ਕੋਈ ਸਮਾਂ ਸੀ ਕਿ ਹਸਪਤਾਲ ‘ਚ ਭਰਤੀ ਸੁੱਖ ਜੌਹਲ ਦੇ ਬਚਣ ਦੀਆਂ ਉਮੀਦਾਂ ਵੀ ਪਰਿਵਾਰ ਨੇ ਛੱਡ ਦਿੱਤੀਆਂ ਸਨ ।
/ptc-punjabi/media/media_files/5qRorPHyiFPoRJcpfiQc.jpg)
ਸੁੱਖ ਜੌਹਲ ਨੇ ਗੁਰੀ ਦੇ ਨਾਲ ਕਰਵਾਇਆ ਵਿਆਹ ਸੁੱਖ ਜੌਹਲ ਨੇ ਗੁਰੀ ਦੇ ਨਾਲ ਵਿਆਹ ਕਰਵਾਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ । ਪਹਿਲਾਂ ਉਹ ਆਪਣੀ ਪਤਨੀ ਦੇ ਨਾਲ ਵੀ ਫਿੱਟਨੈਸ ਵੀਡੀਓ ਬਣਾਉਂਦੇ ਸਨ । ਪਰ ਕੁਝ ਲੋਕਾਂ ਵੱਲੋਂ ਗਲਤ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਵੀਡੀਓ ਬਨਾਉਣਾ ਬੰਦ ਕਰ ਦਿੱਤਾ ਸੀ । ਇਸ ਬਾਰੇ ਉਨ੍ਹਾਂ ਨੇ ਯੂ-ਟਿਊਬ ‘ਤੇ ਵੀਡੀਓ ਸਾਂਝਾ ਕਰਕੇ ਇਸ ਬਾਰੇ ਦੱਸਿਆ ਸੀ ।ਉਹ ਸੋਸ਼ਲ ਮੀਡੀਆ ‘ਤੇ ਆਪਣੀ ਫਿੱਟਨੈਸ ਦੇ ਵੀਡੀਓ ਅਤੇ ਕੰਟੈਂਟ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।
-