Jaspinder Narula : ਮਸ਼ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮਦਿਨ, ਜਾਣੋ ਨਿੱਕੀ ਉਮਰੇ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਇਸ ਗਾਇਕਾ ਦੇ ਸੰਗੀਤਕ ਸਫਰ ਬਾਰੇ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਜਸਪਿੰਦਰ ਨਰੂਲਾ (Jaspinder Narula) ਦਾ ਜਨਮਦਿਨ ਹੈ । ਜਸਪਿੰਦਰ ਨਰੂਲਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਇਨ੍ਹਾਂ ਦਾ ਨਾਮ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਮਸ਼ਹੂਰ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ।
Jaspinder Narula : ਮਸ਼ਹੂਰ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮਦਿਨ, ਜਾਣੋ ਨਿੱਕੀ ਉਮਰੇ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਇਸ ਗਾਇਕਾ ਦੇ ਸੰਗੀਤਕ ਸਫਰ ਬਾਰੇ
Happy Birthday Jaspinder Narula : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਜਸਪਿੰਦਰ ਨਰੂਲਾ (Jaspinder Narula) ਦਾ ਜਨਮਦਿਨ ਹੈ । ਜਸਪਿੰਦਰ ਨਰੂਲਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਇਨ੍ਹਾਂ ਦਾ ਨਾਮ ਪਾਲੀਵੁੱਡ ਹੀ ਨਹੀਂ, ਸਗੋਂ ਬਾਲੀਵੁੱਡ 'ਚ ਵੀ ਮਸ਼ਹੂਰ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ।
ਜਸਪਿੰਦਰ ਨਰੂਲਾ ਦਾ ਜਨਮ 14 ਨਵੰਬਰ ਸਾਲ 1970 ਵਿੱਚ ਇੱਕ ਸਿੱਖ ਪਰਿਵਾਰ 'ਚ ਹੋਇਆ ਸੀ। ਜਸਪਿੰਦਰ ਨਰੂਲਾ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਸਣੇ ਬਾਲੀਵੁੱਡ ਦੀ ਫਿਲਮਾਂ ਨੂੰ ਕਈ ਹਿੱਟ ਗੀਤ ਦਿੱਤੇ, ਪਰ ਅੱਜ ਇਹ ਗਾਇਕਾ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਹੈ। ਉਹ ਹੁਣ ਸਿਰਫ ਧਾਰਮਿਕ ਪ੍ਰੋਗਰਾਮਾਂ 'ਚ ਹੀ ਪਰਫਾਰਮ ਕਰਦੀ ਨਜ਼ਰ ਆਉਂਦੀ ਹੈ।
ਬਚਪਨ ਤੋਂ ਸ਼ੁਰੂ ਕੀਤੀ ਗਾਇਕੀ।
ਜਸਪਿੰਦਰ ਨਰੂਲਾ ਨੇ ਨਿੱਕੀ ਉਮਰੇ ਹੀ ਸੰਗੀਤ ਦਾ ਸਫਰ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ 1975 'ਚ ਦਮਾ ਦਮ ਮਸਤ ਕਲੰਦਰ ਗੀਤ ਵੀ ਗਾਇਆ ਸੀ। ਗਾਇਕਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਬਤੌਰ ਪਲੇਅਬੈਕ ਸਿੰਗਰ ਵਜੋਂ ਵੀ ਕਈ ਗੀਤ ਗਾਏ।
ਦੂਰਦਰਸ਼ਨ ਤੋਂ ਹੋਈ ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ
ਜਸਪਿੰਦਰ ਨਰੂਲਾ ਨੇ ਦੂਰਦਰਸ਼ਨ 'ਤੇ ਸਾਲ 1980 'ਚ ਆਪਣਾ ਪਹਿਲਾ ਗੀਤ'ਚੰਨਾ ਜੁਦਾਈ ਖਾ ਗਈ' ਗਾਇਆ ਸੀ। ਇਹ ਗੀਤ ਉਸ ਸਮੇਂ ਦਾ ਮਸ਼ਹੂਰ ਗੀਤ ਸੀ। ਉਸ ਸਮੇਂ ਦੂਰਦਰਸ਼ਨ 'ਤੇ ਕਿਸੇ ਕਲਾਕਾਰ ਵੱਲੋਂ ਪਰਫਾਰਮੈਂਸ ਦੇਣਾ ਇੱਕ ਵੱਡੀ ਉਪਲਬਧੀ ਮੰਨਿਆ ਜਾਂਦਾ ਸੀ।
ਹਿੰਦੀ ਫਿਲਮਾਂ 'ਚ ਵੀ ਦਿੱਤੇ ਹਿੱਟ ਗੀਤ
ਜਸਪਿੰਦਰ ਨਰੂਲਾ ਨੂੰ ਸਾਲ 1998 'ਚ ਆਈ ਹਿੰਦੀ ਫ਼ਿਲਮ 'ਪਿਆਰ ਤੋ ਹੋਨਾ ਹੀ ਥਾ' 'ਚ ਟਾਈਟਲ ਗੀਤ ਰਾਹੀਂ ਪਛਾਣ ਮਿਲੀ। ਇਸ ਗੀਤ ਲਈ ਸਾਲ 1999 'ਚ ਉਨ੍ਹਾਂ ਨੁੰ ਫ਼ਿਲਮ ਫੇਅਰ 'ਚ ਬੈਸਟ ਫੀਮੇਲ ਪਲੇਅਬੈਕ ਸਿੰਗਰ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਸਪਿੰਦਰ ਨਰੂਲਾ ਕਈ ਹਿੰਦੀ ਫਿਲਮਾਂ ਜਿਵੇਂ ਕਿ ‘ਮੋਹਬੱਤੇਂ’,’ਫਿਰ ਭੀ ਦਿਲ ਹੈ ਹਿੰਦੁਸਤਾਨੀ’ ਅਤੇ ‘ਬੰਟੀ ਔਰ ਬਬਲੀ’ ਸਣੇ ਹੋਰਨਾਂ ਕਈ ਫ਼ਿਲਮਾਂ ਲਈ ਗੀਤ ਗਾਏ >
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
