ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕ ਦੇ ਕਈ ਫੈਨਸ ਪਿੰਡ ਮੂਸਾ ਪਹੁੰਚੇ । ਬੇਸ਼ੱਕ ਗਾਇਕ ਇਸ ਦੁਨੀਆ ‘ਚ ਮੌਜੂਦ ਨਹੀਂ ਹੈ ਪਰ ਉਸ ਦੇ ਗੀਤਾਂ ਕਰਕੇ ਉਹ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿਉਂਦਾ ਰਹੇਗਾ । ਜਿੱਥੇ ਪ੍ਰਸ਼ੰਸਕ ਉਸ ਦੇ ਜਨਮ ਦਿਨ ‘ਤੇ ਉਸ ਨੂੰ ਯਾਦ ਕਰਕੇ ਉਦਾਸ ਨਜ਼ਰ ਆਏ। ਉਸ ਦੇ ਜਨਮ ਦਿਨ ‘ਤੇ ਛਬੀਲਾਂ ਲਗਾਈਆਂ ਗਈਆਂ ਅਤੇ ਖੂਨਦਾਨ ਕੈਂਪ ਵੀ ਲਗਾਏ ਗਏ। ਉੱਥੇ ਹੀ ਹਾਲੀਵੁੱਡ ਰੈਪਰ ਵੀ ਵਿਦੇਸ਼ ਤੋਂ ਪਿੰਡ ਮੂਸਾ ‘ਚ ਪਹੁੰਚੀ ।

Reported by: PTC Punjabi Desk | Edited by: Shaminder  |  June 12th 2023 10:21 AM |  Updated: June 12th 2023 10:25 AM

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕ ਦੇ ਕਈ ਫੈਨਸ ਪਿੰਡ ਮੂਸਾ ਪਹੁੰਚੇ । ਬੇਸ਼ੱਕ ਗਾਇਕ ਇਸ ਦੁਨੀਆ ‘ਚ ਮੌਜੂਦ ਨਹੀਂ ਹੈ ਪਰ ਉਸ ਦੇ ਗੀਤਾਂ ਕਰਕੇ ਉਹ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿਉਂਦਾ ਰਹੇਗਾ । ਜਿੱਥੇ ਪ੍ਰਸ਼ੰਸਕ ਉਸ ਦੇ ਜਨਮ ਦਿਨ ‘ਤੇ ਉਸ ਨੂੰ ਯਾਦ ਕਰਕੇ ਉਦਾਸ ਨਜ਼ਰ ਆਏ। ਉਸ ਦੇ ਜਨਮ ਦਿਨ ‘ਤੇ ਛਬੀਲਾਂ ਲਗਾਈਆਂ ਗਈਆਂ ਅਤੇ ਖੂਨਦਾਨ ਕੈਂਪ ਵੀ ਲਗਾਏ ਗਏ। ਉੱਥੇ ਹੀ ਹਾਲੀਵੁੱਡ ਰੈਪਰ ਵੀ ਵਿਦੇਸ਼ ਤੋਂ ਪਿੰਡ ਮੂਸਾ ‘ਚ ਪਹੁੰਚੀ । ਜਿੱਥੇ ਉਸ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਜਨਮ ਦਿਨ,ਬਚਪਨ ‘ਚ ਪਿੰਡ ਦੇ ਛੱਪੜ ‘ਚ ਡੁੱਬ ਗਿਆ ਸੀ ਗਾਇਕ, ਪਰ ਮੌਤ ਨੂੰ ਦਿੱਤੀ ਸੀ ਮਾਤ

ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ 

 ਬ੍ਰਿਟਿਸ਼ ਰੈਪਰ  Stefflon Don ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਬ੍ਰਿਟ ਏਸ਼ੀਆ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਰੈਪਰ ਸਟੈਫਲੋਨ ਡੋਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ । ਉਸ ਨੇ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਮੈਂ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਸਮਾਂ ਬਿਤਾਇਆ ਸੀ ਅਤੇ ਉਹ ਲਾਜਵਾਬ ਨੌਜਵਾਨ ਸੀ । ਉਹ ਆਪਣੇ ਲੋਕਾਂ ਦੇ ਨਾਲ ਖੜ੍ਹਦਾ ਸੀ, ਇਹੀ ਕਾਰਨ ਹੈ ਕਿ ਮੈਂ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ, ਉਹ ਹਮੇਸ਼ਾ ਸਾਡੇ ਦਿਲਾਂ ‘ਚ ਰਹੇਗਾ’। ਇਸ ਮੌਕੇ ਗਾਇਕ ਦੇ ਮਾਪੇ ਭਾਵੁਕ ਨਜ਼ਰ ਆਏ । 

ਸੂਟ ‘ਚ ਨਜ਼ਰ ਆਈ ਰੈਪਰ 

ਵਿਦੇਸ਼ੀ ਰੈਪਰ ਸਟੈਫਲੋਨ ਡੋਨ ਇਸ ਮੌਕੇ ਸੂਟ ‘ਚ ਨਜ਼ਰ ਆਈ । ਜੋ ਕਿ ਹਰ ਕਿਸੇ ਲਈ ਆਕ੍ਰਸ਼ਣ ਦਾ ਕੇਂਦਰ ਰਿਹਾ । ਹਰ ਕਿਸੇ ਨੇ ਰੈਪਰ ਦੇ ਇਸ ਲਿਬਾਸ ਦੀ ਤਾਰੀਫ ਕੀਤੀ ਕਿ ਉਸ ਨੇ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਰਿਵਾਇਤੀ ਪਹਿਰਾਵੇ ਨੂੰ ਕੈਰੀ ਕੀਤਾ । 

- PTC PUNJABI


Popular Posts