ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਜਲਦ ਹੀ ਇਹ ਜੋੜੀ ਫ਼ਿਲਮ ‘ਚ ਵੀ ਨਜ਼ਰ ਆਉਣ ਜਾ ਰਹੀ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਅਕਸਰ ਇਸ ਗਾਇਕ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।

Written by  Shaminder   |  March 29th 2023 09:30 AM  |  Updated: March 29th 2023 09:35 AM

ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜੈਸਮੀਨ ਜੱਸੀ (Jaismeen Jassi) ਜੋ ਕਿ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।  ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਮਾਂ-ਪੁੱਤਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ :  ਕਪਿਲ ਸ਼ਰਮਾ ਦੀ ਮਾਂ ਨੇ ਸ਼ੋਅ ‘ਚ ਗਾਇਆ ਗੀਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਗਾਇਕਾ ਨੇ ਮੰਗਿਆ ਮੋਕਸ਼

ਗਾਇਕਾ ਜੈਸਮੀਨ ਜੱਸੀ ਇਸ ਵੀਡੀਓ ‘ਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਦਾ ਦਿਲ ਕਰਦਾ ਹੈ ਕਿ ਉਹ ਮੋਕਸ਼ ਲੈ ਲਵੇ ਅਤੇ ਦੀਨ ਦੁਨੀਆ ਤੋਂ ਦੂਰ ਚਲੀ ਜਾਵੇ।ਸਾਧਵੀ ਬਣ ਜਾਵਾਂ ਅਤੇ ਪਹਾੜਾਂ ‘ਚ ਚਲੀ ਜਾਵਾਂ, ਦੁਨੀਆ ਨਾਲ ਮੈਨੂੰ ਕੋਈ ਮੋਹ ਨਾ ਰਹੇ।

ਪਰ ਏਨੇਂ ਨੂੰ ਆ ਕੰਜਰ ਸਕੂਲੋਂ ਆ ਜਾਂਦੇ ਨੇ ।ਫਿਰ ਇਨ੍ਹਾਂ ਦੀਆਂ ਰੋਟੀਆਂ ਪਕਾਉਣ ਲੱਗ ਜਾਂਦੀ ਹੈ, ਕੀ ਕਰਾਂ ਇਵੇਂ ਹੀ ਲੰਘੀ ਜਾਂਦੀ ਹੈ ਜ਼ਿੰਦਗੀ’। 

ਕੁਝ ਦਿਨ ਪਹਿਲਾਂ ਧੀ ਦੇ ਨਾਲ ਬਣਾਇਆ ਸੀ ਵੀਡੀਓ

 ਗਾਇਕਾ ਜੈਸਮੀਨ ਜੱਸੀ ਨੇ ਕੁਝ ਦਿਨ ਪਹਿਲਾਂ ਆਪਣੀ ਧੀ ਦੇ ਨਾਲ ਵੀ ਇੱਕ ਵੀਡੀਓ ਬਣਾਇਆ ਸੀ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਅਮਲੀ ਗੀਤ ‘ਤੇ ਆਪਣੀਆਂ ਅਦਾਵਾਂ ਦਿਖਾਉਂਦੀ ਹੋਈ ਨਜ਼ਰ ਆਈ ਸੀ । ਇਸ ਵੀਡੀਓ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network