ਜਸਬੀਰ ਜੱਸੀ ਨੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ,ਵੀਡੀਓ ਕੀਤਾ ਸਾਂਝਾ

ਪੰਜਾਬ ਭਰ ‘ਚ ਵਿਸਾਖੀ ਦੀਆਂ ਰੌਣਕਾਂ ਹਨ । ਅੱਜ ਤੋਂ ਹੀ ਕਣਕਾਂ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਕਈ ਥਾਈਂ ਮੇਲੇ ਲੱਗਦੇ ਹਨ । ਜਿਸ ‘ਚ ਲੋਕ ਵੱਡੀ ਗਿਣਤੀ ‘ਚ ਪਹੁੰਚਦੇ ਹਨ ।

Reported by: PTC Punjabi Desk | Edited by: Shaminder  |  April 13th 2024 11:41 AM |  Updated: April 13th 2024 11:41 AM

ਜਸਬੀਰ ਜੱਸੀ ਨੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ,ਵੀਡੀਓ ਕੀਤਾ ਸਾਂਝਾ

ਅੱਜ ਵਿਸਾਖੀ (baisakhi 2024) ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਲੋਕ ਕਲਾਕਾਰ ਨੱਚਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਦੀ ਬੈਕਗਰਾਉਂਡ ‘ਚ ਜਸਬੀਰ ਜੱਸੀ ਦਾ ਗੀਤ ਚੱਲ ਰਿਹਾ ਹੈ। 

ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਨੇ ਠੁਕਰਾ ਦਿੱਤਾ ਸੀ ਅਦਾਕਾਰਾ ਸ਼੍ਰੀ ਦੇਵੀ ਦਾ ਆਫਰ, ਜਾਣੋ ਪੂਰੀ ਕਹਾਣੀ

ਹਰ ਪਾਸੇ ਵਿਸਾਖੀ ਦੀਆਂ ਰੌਣਕਾਂ 

 ਪੰਜਾਬ ਭਰ ‘ਚ ਵਿਸਾਖੀ ਦੀਆਂ ਰੌਣਕਾਂ ਹਨ । ਅੱਜ ਤੋਂ ਹੀ ਕਣਕਾਂ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਕਈ ਥਾਈਂ ਮੇਲੇ ਲੱਗਦੇ ਹਨ । ਜਿਸ ‘ਚ ਲੋਕ ਵੱਡੀ ਗਿਣਤੀ ‘ਚ ਪਹੁੰਚਦੇ ਹਨ ।ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ‘ਚ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੇ ਹਨ । 

ਜਸਬੀਰ ਜੱਸੀ ਦਾ ਵਰਕ ਫਰੰਟ 

 ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੁੜੀ ਜ਼ਹਿਰ ਦੀ ਪੁੜੀ, ਇੱਕ ਤਾਰਾ ਵੱਜਦਾ ਵੇ ਸਣੇ ਕਈ ਹਿੱਟ ਗੀਤ ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts