ਜਸਪਿੰਦਰ ਚੀਮਾ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਆਈ ਨਜ਼ਰ, ਵੇਖੋ ਵੀਡੀਓ

ਜਸਪਿੰਦਰ ਚੀਮਾ ਨੇ ਇੱਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਹੋਈ ਦਿਖਾਈ ਦੇ ਰਹੀ ਹੈ ।

Reported by: PTC Punjabi Desk | Edited by: Shaminder  |  September 25th 2023 06:04 PM |  Updated: September 25th 2023 06:04 PM

ਜਸਪਿੰਦਰ ਚੀਮਾ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਆਈ ਨਜ਼ਰ, ਵੇਖੋ ਵੀਡੀਓ

ਜਸਪਿੰਦਰ ਚੀਮਾ (Jaspinder Cheema) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦੀ ਧੀ ਨਜ਼ਰ ਆ ਰਹੀ ਹੈ ਤੇ ਕਿਊਟ ਜਿਹੇ ਕਤੂਰੇ ਨੂੰ ਫੜਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ਨੂੰ ਅਦਾਕਾਰਾ ਦੇ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਜਸਪਿੰਦਰ ਚੀਮਾ ਨੇ ਇੱਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ  :  ਵਿਆਹ ਤੋਂ ਬਾਅਦ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵੀਡੀਓ ਆਇਆ ਸਾਹਮਣੇ

ਜਿਸ ‘ਚ ਅਦਾਕਾਰਾ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਟ੍ਰੈਕਟਰ ਚਲਾ ਰਹੀ ਹੈ ਤੇ ਉਸ ਨੇ ਇਸ ਵੀਡੀਓ ਦੇ ਨਾਲ ਇੱਕ ਕੈਪਸ਼ਨ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਉਸ ਨੇ ਲਿਖਿਆ ਮੇਰੀ ਪਹਿਲੀ ਫ਼ਿਲਮ ਤੇ ਇਹ ਗੀਤ ਬਾਰਾਂ ਸਾਲ, ਥੈਂਕ ਯੂ ਵਾਹਿਗੁਰੂ ਸਭ ਕੁਝ ਦੇਣ ਦੇ ਲਈ’।

ਜਸਪਿੰਦਰ ਚੀਮਾ ਦਾ ਵਰਕ ਫ੍ਰੰਟ 

ਜਸਪਿੰਦਰ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੰਬਦੀ ਡਿਓਢੀ, ਇੱਕ ਕੁੜੀ ਪੰਜਾਬ ਦੀ, ਗੇਲੋ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ‘ਚ ਉਸ ਨੇ ਅਮਰਿੰਦਰ ਗਿੱਲ ਦੇ ਨਾਲ ਕੰਮ ਕੀਤਾ ਸੀ । ਜਸਪਿੰਦਰ ਚੀਮਾ ਦਾ ਪਤੀ ਗੁਰਜੀਾ ਸਿੰਘ ਵੀ ਵਧੀਆ ਐਂਕਰ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹੈ । ਦੋਵੇਂ ਇੱਕਠੇ ਕਈ ਪ੍ਰੋਜੈਕਟ ‘ਚ ਵੀ ਨਜ਼ਰ ਆ ਚੁੱਕੇ ਹਨ । 

- PTC PUNJABI


Popular Posts