ਵਿਆਹ ਤੋਂ ਬਾਅਦ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵੀਡੀਓ ਆਇਆ ਸਾਹਮਣੇ

ਵਿਆਹ ਤੋਂ ਬਾਅਦ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਪਿੰਕ ਕਲਰ ਦੇ ਕਰੌਪ ਟੌਪ ਦੇ ਨਾਲ ਨੀਲੇ ਰੰਗ ਦੀ ਜੀਨਸ ‘ਚ ਨਜ਼ਰ ਆਈ ।

Reported by: PTC Punjabi Desk | Edited by: Shaminder  |  September 25th 2023 05:00 PM |  Updated: September 25th 2023 05:00 PM

ਵਿਆਹ ਤੋਂ ਬਾਅਦ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵੀਡੀਓ ਆਇਆ ਸਾਹਮਣੇ

ਵਿਆਹ ਤੋਂ ਬਾਅਦ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਪਿੰਕ ਕਲਰ ਦੇ ਕਰੌਪ ਟੌਪ ਦੇ ਨਾਲ ਨੀਲੇ ਰੰਗ ਦੀ ਜੀਨਸ ‘ਚ ਨਜ਼ਰ ਆਈ । ਦੋਵੇਂ ਜਣੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ । ਦੋਵੇਂ ਇਸ ਦਿਨ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ।ਹੁਣ ਆਫੀਸ਼ੀਅਲੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।

ਹੋਰ ਪੜ੍ਹੋ  :  ਮੀਕਾ ਸਿੰਘ ਦੇ ਸਾਹਮਣੇ ਮੀਕਾ ਸਿੰਘ ਦੀ ਮਿਮਿਕਰੀ ਕਰਕੇ ਸੁਦੇਸ਼ ਲਹਿਰੀ ਨੇ ਗਾਇਕ ਨੂੰ ਖੂਬ ਹਸਾਇਆ, ਵੇਖੋ ਵੀਡੀਓ

ਵਿਆਹ ਤੋਂ ਬਾਅਦ ਦਿੱਲੀ ਤੇ ਮੁੰਬਈ ‘ਚ ਰਿਸੈਪਸ਼ਨ 

ਜੋੜੀ ਦੇ ਵੱਲੋਂ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਰੱਖੀ ਜਾਵੇਗੀ । ਇੱਕ ਰਿਸੈਪਸ਼ਨ ਪਾਰਟੀ ਦਿੱਲੀ ‘ਚ ਹੋਵੇਗੀ । ਜਿਸ ‘ਚ ਰਾਘਵ ਚੱਢਾ ਦੇ ਦੋਸਤ ਅਤੇ ਸਿਆਸੀ ਆਗੂ ਸ਼ਾਮਿਲ ਹੋਣਗੇ । ਜਦੋਂਕਿ ਮੁੰਬਈ ‘ਚ ਹੋਣ ਵਾਲੀ ਰਿਸੈਪਸ਼ਨ ਪਾਰਟੀ ‘ਚ ਪਰੀਣੀਤੀ ਚੋਪੜਾ ਦੇ ਦੋਸਤ ਅਤੇ ਬਾਲੀਵੁੱਡ ਦੇ ਸਿਤਾਰਿਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ ।

ਪਰੀਣੀਤੀ ਤੇ ਰਾਘਵ ਚੱਢਾ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਰਾਘਵ ਅਤੇ ਪਰੀਣੀਤੀ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਪਰ ਦੋਵਾਂ ਨੇ ਕਦੇ ਵੀ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਸੀ ਲੱਗਣ ਦਿੱਤੀ । ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਦੋਵਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ ।

- PTC PUNJABI


Popular Posts