ਜੱਸੀ ਗਿੱਲ, ਕੌਰ ਬੀ ਅਤੇ ਸ਼ੈਰੀ ਮਾਨ ਨੇ ਫਾਦਰਸ ਡੇਅ ‘ਤੇ ਪਿਤਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਬੀਤੇ ਦਿਨ ਫਾਦਰਸ ਡੇਅ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਆਪੋ ਆਪਣੇ ਪਿਤਾ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪੋ ਆਪਣੇ ਪਿਤਾ ਦੇ ਲਈ ਸੁਨੇਹੇ ਲਿਖੇ ।
ਜੱਸੀ ਗਿੱਲ, ਕੌਰ ਬੀ ਅਤੇ ਸ਼ੈਰੀ ਮਾਨ ਨੇ ਫਾਦਰਸ ਡੇਅ ‘ਤੇ ਪਿਤਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਬੀਤੇ ਦਿਨ ਫਾਦਰਸ ਡੇਅ (Fathers day) ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਆਪੋ ਆਪਣੇ ਪਿਤਾ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪੋ ਆਪਣੇ ਪਿਤਾ ਦੇ ਲਈ ਸੁਨੇਹੇ ਲਿਖੇ ।

ਹੋਰ ਪੜ੍ਹੋ : ਕਰਣ ਦਿਓਲ ਦੇ ਵਿਆਹ ‘ਚ ਦਾਦੇ ਧਰਮਿੰਦਰ ਨੇ ਪਾਇਆ ਭੰਗੜਾ, ਚਾਚੇ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਲਾਈਆਂ ਰੌਣਕਾਂ
ਕੌਰ ਬੀ ਨੇ ਲਿਖਿਆ ਪਿਤਾ ਲਈ ਸੁਨੇਹਾ
ਕੌਰ ਬੀ ਨੇ ਫਾਦਰਸ ਡੇਅ ‘ਤੇ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸੁਨੇਹਾ ਵੀ ਲਿਖਿਆ ਹੈ । ਗਾਇਕਾ ਨੇ ਲਿਖਿਆ ‘ਸੱਚੀਂ ਸਭ ਛੱਡ ਗਏ,ਪਰ ਮਾਪੇ ਨਾਲ ਹੀ ਖੜੇ ਰਹਿੰਦੇ ਹਮੇਸ਼ਾ ਹਰ ਦੁੱਖ ਸੁੱਖ ‘ਚ। ਲੰਬੀਆਂ ਉਮਰਾਂ ਕਰੀਂ ਵਾਹਿਗੁਰੂ ਮੇਰੇ ਪਰਿਵਾਰ ਦੀਆਂ ਹੈਪੀ ਫਾਦਰਸ ਡੇਅ’।
ਸ਼ੈਰੀ ਮਾਨ ਨੇ ਪਿਤਾ ਨਾਲ ਸਾਂਝੀ ਕੀਤੀ ਤਸਵੀਰ
ਘਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪਿਤਾ ਨੂੰ ਫਾਦਰਸ ਡੇਅ ਦੀ ਵਧਾਈ ਦਿੱਤੀ ਹੈ । ਤਸਵੀਰ ‘ਚ ਗਾਇਕ ਆਪਣੇ ਪਿਤਾ ਜੀ ਦੇ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ।

ਜੱਸੀ ਗਿੱਲ ਨੇ ਵੀ ਮਾਪਿਆਂ ਨਾਲ ਸਾਂਝੀ ਕੀਤੀ ਤਸਵੀਰ
ਗਾਇਕ ਜੱਸੀ ਗਿੱਲ ਨੇ ਵੀ ਫਾਦਰਸ ਡੇਅ ਦੇ ਮੌਕੇ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤੋਂ ਇਲਾਵਾ ਗਾਇਕ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਵੀ ਵੀਡੀਓ ਸਾਂਝਾ ਕੀਤਾ ਹੈ ।

ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਿਤਾ ਹੋਣ ਦੇ ਅਹਿਸਾਸ ਅਤੇ ਆਪਣੇ ਜਜ਼ਬਾਤਾਂ ਨੂੰ ਸ਼ੇਅਰ ਕੀਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
