ਜੈਜ਼ੀ ਬੀ ਨੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਨਵਾਂ ਪੋਸਟਰ ਤੇ ਟਰੈਕ ਲਿਸਟ ਕੀਤ ਜਾਰੀ
ਜੈਜ਼ੀ ਬੀ ਨੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਨਵਾਂ ਪੋਸਟਰ ਤੇ ਟਰੈਕ ਲਿਸਟ ਕੀਤ ਜਾਰੀ
Jazzy B album 'Ustad Ji King Forever' Track List : ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਗਾਇਕ ਜੈਜ਼ੀ ਬੀ (Jazzy B) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਗਾਇਕ ਨੇ ਇਸ ਆਉਣ ਵਾਲੀ ਨਵੀਂ ਐਲਬਮ ਦੀ ਟਰੈਕ ਲਿਸਟ ਤੇ ਇਸ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਜੈਜ਼ੀ ਬੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਤੇ ਪ੍ਰਫੈਸ਼ਨ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਜੈਜ਼ੀ ਬੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦੀ ਟਰੈਕ ਲਿਸਟ
ਜੈਜ਼ੀ ਬੀ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਆਉਣ ਵਾਲੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' Ustad Ji King Forever ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਦੇ ਨਾਲ-ਨਾਲ ਗਾਇਕ ਨੇ ਇਸ ਐਲਬਮ ਦੀ ਟਰੈਕ ਲਿਸਟ ਵੀ ਜਾਰੀ ਕੀਤੀ ਹੈ।
'ਉਸਤਾਦ ਜੀ ਕਿੰਗ ਫੋਰਐਵਰ' ਦੇ ਪੋਸਟਰ ਰਾਹੀਂ ਜੈਜ਼ੀ ਬੀ ਨੇ ਯਾਦ ਕੀਤਾ ਆਪਣਾ ਬਚਪਨ
ਗਾਇਕ ਵੱਲੋਂ ਸ਼ੇਅਰ ਕੀਤਾ ਗਿਆ ਨਵਾਂ ਪੋਸਟਰ ਬੇਹੱਦ ਹੀ ਦਿਲਚਸਪ ਹੈ। ਇਸ ਪੋਸਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਸਟੇਜ਼ ਲੱਗੀ ਹੈ ਤੇ ਉਸ ਉੱਤੇ ਇੱਕ ਗਾਇਕ ਗੀਤ ਗਾ ਰਿਹਾ ਹੈ ਤੇ ਸਟੇਜ਼ ਤੋਂ ਕੁਝ ਦੂਰੀ ਉੱਤੇ ਇੱਕ ਬੱਚਾ ਆਪਣੇ ਪਿਤਾ ਦੇ ਮੋਡਿਆਂ ਉੱਤੇ ਬੈਠ ਕੇ ਗਾਇਕ ਦੇ ਗੀਤਾਂ ਦੀ ਪੇਸ਼ਕਾਰੀ ਨੂੰ ਵੇਖ ਰਿਹਾ ਹੈ। ਇਸ ਪੋਸਟਰ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਜੈਜ਼ੀ ਬੀ ਨੇ ਆਪਣੇ ਬਚਪਨ ਦੀ ਤਸਵੀਰ ਤੇ ਆਪਣੇ ਉਸਤਾਦ ਕੁਲਦੀਪ ਮਾਣਕ ਜੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਫੈਨਜ਼ ਗਾਇਕ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ।
ਗਾਇਕ ਨੇ ਆਪਣੀ ਐਲਬਮ ਨਾਲ ਸਬੰਧਤ ਪੋਸਟ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'Folk Album #UstadJiKingForever releasing worldwide on March 10, 2024. ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਨਾਲੋ ਵੀ ਵੱਧ ਪਿਆਰ ਦਿਓਗੇ ????????। '
ਜੈਜ਼ੀ ਬੀ ਨੇ ਆਪਣੇ ਗੁਰੂ ਕੁਲਦੀਪ ਮਾਣਕ ਨੂੰ ਡੈਡੀਕੇਟ ਕੀਤੀ ਐਲਬਮ
ਜੈਜ਼ੀ ਬੀ ਇਸ ਐਲਬਮ Ustad Ji King Forever ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਐਲਬਮ ਉਨ੍ਹਾਂ ਨੇ ਆਪਣੇ ਸੰਗੀਤ ਦੇ ਗੁਰੂ ਕੁਲਦੀਪ ਮਾਣਕ (Kuldeep Manak) ਜੀ ਨੂੰ ਡੈਡੀਕੇਟ ਕੀਤੀ ਹੈ। ਇਸ ਐਲਬਮ ਵਿੱਚ ਕੁਲਦੀਪ ਮਾਣਕ ਜੀ ਦੇ ਕਈ ਮਸ਼ਹੂਰ ਗੀਤ ਅਤੇ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੇ ਗੀਤ ਵੀ ਸ਼ਾਮਲ ਹਨ। ਇਸ ਐਲਬਮ ਦੇ ਵਿੱਚ ਕੁੱਲ 13 ਗੀਤ ਹੋਣਗੇ ਤੇ ਇਹ 10 ਮਾਰਚ ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਜੈਜ਼ੀ ਬੀ ਨੇ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਜੈਜ਼ੀ ਬੀ ਦਾ ਵਰਕ ਫਰੰਟ
ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਦਿਨੀਂ ਜੈਜ਼ੀ ਬੀ ਦੀ ਨਵੀਂ ਈਪੀ 'ਇਸ਼ਕ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
