ਜੈਜ਼ੀ ਬੀ ਨੇ ਸਾਂਝੀ ਕੀਤੀ ਜਿੰਮ 'ਚ ਵਰਕਆਊਟ ਕਰਦੇ ਹੋਏ ਵੀਡੀਓ, ਫੈਨਜ਼ ਨੂੰ ਦਿੱਤੀ ਫਿੱਟ ਰਹਿਣ ਦੀ ਸਲਾਹ
ਜੈਜ਼ੀ ਬੀ ਨੇ ਸਾਂਝੀ ਕੀਤੀ ਜਿੰਮ 'ਚ ਵਰਕਆਊਟ ਕਰਦੇ ਹੋਏ ਵੀਡੀਓ, ਫੈਨਜ਼ ਨੂੰ ਦਿੱਤੀ ਫਿੱਟ ਰਹਿਣ ਦੀ ਸਲਾਹ
Jazzy B Workout Video: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ (Jazzy B) ਇੰਨੀਂ ਦਿਨੀਂ ਆਪਣੇ ਨਵੇਂ ਗੀਤ ਨੂੰ ਲੈ ਕੇ ਸੁਰਖੀਆਂ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ ਜਿਸ 'ਚ ਉਹ ਕਰਨ ਔਜਲਾ (Karan Aujla) ਤੇ ਯੋ ਯੋ ਹਨੀ ਸਿੰਘ (Yo Yo Honey Singh) ਨਾਲ ਕੋਲੈਬ ਕਰਦੇ ਹੋਏ ਨਜ਼ਰ ਆਉਣਗੇ।
ਦੱਸ ਦਈਏ ਕਿ ਜੈਜ਼ੀ ਬੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਜੈਜ਼ੀ ਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਜਿੰਮ ਦੇ ਅੰਦਰ ਵਰਕਆਊਟ (Workout Video) ਕਰਦੇ ਹੋਏ ਨਜ਼ਰ ਆ ਰਹੇ ਹਨ।
ਜੈਜ਼ੀ ਬੀ ਨੇ ਵੀਡੀਓ ਸਾਂਝੀ ਕਰ ਫੈਨਜ਼ ਨੂੰ ਦਿੱਤੀ ਫਿੱਟ ਰਹਿਣ ਦੀ ਸਲਾਹ
ਇਸ ਵੀਡੀਓ 'ਚ ਤੁਸੀਂ ਜੈਜ਼ੀ ਬੀ ਨੂੰ ਜਿੰਮ 'ਚ ਜ਼ਬਰਦਸਤ ਤਰੀਕੇ ਨਾਲ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਇਸ ਵੀਡੀਓ 'ਚ ਜੈਜ਼ੀ ਬੀ ਜਿਸ ਤਰ੍ਹਾਂ ਜਿੰਮ 'ਚ ਦਮ ਦਿਖਾ ਰਹੇ ਹਨ, ਉਹ ਕੋਈ ਨੌਜਵਾਨ ਵੀ ਨਹੀਂ ਕਰ ਸਕਦਾ ਹੈ। ਜੈਜ਼ੀ ਬੀ ਦੀ ਉਮਰ 48 ਸਾਲ ਹੈ, ਪਰ ਇਸ ਉਮਰ 'ਚ ਵੀ ਗਾਇਕ ਆਪਣੀ ਫਿਟਨੈਸ ਦਾ ਖਾਸ ਖਿਆਲ ਰੱਖਦੇ ਹਨ। ਉਹ ਅਕਸਰ ਹੀ ਜਿੰਮ 'ਚ ਵਰਕਆਊਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਜੈਜ਼ੀ ਬੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਖਾਸ ਕੈਪਸ਼ਨ ਵੀ ਲਿਖਿਆ। ਜੈਜ਼ੀ ਬੀ ਨੇ ਕੈਪਸ਼ਨ 'ਚ ਲਿਖਿਆ, 'ਮੈਨੂੰ ਵਰਕਆਊਟ ਕਰਨਾ ਬਹੁਤ ਪਸੰਦ ਹੈ। ਕੋਈ ਵੀ ਕੰਮ ਕਰਨਾ, ਉਸ ਨੂੰ ਐਨਜੁਆਏ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਕੰਮ ਨਾਲ ਦੂਜਿਆਂ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਹੈ। ਖਿੱਚ ਕੇ ਰੱਖੋ ਸਾਰੇ ਜਣੇ, ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਸਿਹਤ ਤੋਂ ਵੱਧ ਹੋਰ ਕੁੱਝ ਵੀ ਨਹੀਂ।' ਆਪਣੀ ਇਸ ਵੀਡੀਓ ਦੇ ਰਾਹੀਂ ਜੈਜ਼ੀ ਬੀ ਫੈਨਜ਼ ਨੂੰ ਫਿੱਟ ਤੇ ਸਿਹਤਮੰਦ ਰਹਿਣ ਦੀ ਸਲਾਹ ਦੇ ਰਹੇ ਹਨ। ਫੈਨਜ਼ ਨੂੰ ਜੈਜ਼ੀ ਬੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਜੈਜ਼ੀ ਬੀ ਦੇ ਫਿੱਟਨੈਸ ਫ੍ਰੀਕ ਹੋਣ ਦੀ ਤਾਰੀਫ ਵੀ ਕੀਤੀ।
ਹੋਰ ਪੜ੍ਹੋ: ਅਯੁਧਿਆ ਵਿਖੇ ਰਾਮਲੀਲਾ 'ਚ ਹੇਮਾ ਮਾਲਿਨੀ ਨੇ ਨਿਭਾਇਆ ਮਾਤਾ ਸੀਤਾ ਦਾ ਕਿਰਦਾਰ, ਵੇਖੋ ਤਸਵੀਰਾਂ
ਜੈਜ਼ੀ ਬੀ ਦਾ ਵਰਕ ਫਰੰਟ
ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ (Pollywood) ਦੇ ਵਿੱਚ ਸਰਗਰਮ ਹਨ। ਜੈਜ਼ੀ ਬੀ ਦੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' 1993 'ਚ ਰਿਲੀਜ਼ ਹੋਈ ਸੀ। ਉਹ ਉਦੋਂ ਲੈਕੇ ਹੁਣ ਤੱਕ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
