ਕਮਲ ਖੰਗੂੜਾ ਨੇ ਸਾਂਝਾ ਕੀਤਾ ਹਲਦੀ ਸੈਰੇਮਨੀ ਦਾ ਵੀਡੀਓ, ਫੈਨਸ ਦੇਣ ਲੱਗੇ ਵਧਾਈ

Reported by: PTC Punjabi Desk | Edited by: Shaminder  |  January 10th 2024 06:30 PM |  Updated: January 10th 2024 06:30 PM

ਕਮਲ ਖੰਗੂੜਾ ਨੇ ਸਾਂਝਾ ਕੀਤਾ ਹਲਦੀ ਸੈਰੇਮਨੀ ਦਾ ਵੀਡੀਓ, ਫੈਨਸ ਦੇਣ ਲੱਗੇ ਵਧਾਈ

ਮਾਡਲ ਅਤੇ ਅਦਾਕਾਰਾ ਕਮਲ ਖੰਗੂੜਾ (Kamal Khangura) ਨੇ ਹਲਦੀ ਸੈਰੇਮਨੀ ਦਾ ਇੱਕ ਵੀਡੀਓ (Video Viral) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਨੂੰ ਹਲਦੀ ਲਗਾਈ ਜਾ ਰਹੀ ਹੈ। ਇਸ ਵੀਡੀਓ ਨੂੰ ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇਣ ਲੱਗ ਪਏ ।

ਵਿਦੇਸ਼ ‘ਚ ਸਮਾਂ ਬਿਤਾਉਣ ਤੋਂ ਬਾਅਦ  ਅਦਾਕਾਰਾ ਕਮਲ ਖੰਗੂੜਾ ਘਰ ਪਰਤੀ, ਕੇਕ ਕੱਟਦੀ ਆਈ ਨਜ਼ਰ

ਹੋਰ ਪੜ੍ਹੋ : ਇਸ ਮੁੰਡੇ ਦਾ ਡਾਂਸ ਵੇਖ ਪਰਫਾਰਮ ਕਰਦੇ ਹੋਏ ਕੌਰ ਬੀ ਨਹੀਂ ਰੋਕ ਸਕੀ ਹਾਸਾ, ਵੇਖੋ ਵੀਡੀਓ 

ਫੈਨਸ ਦੇਣ ਲੱਗੇ ਵਧਾਈ 

ਕਮਲ ਖੰਗੂੜਾ ਨੂੰ ਫੈਨਸ ਦੇ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਫੈਨਸ ਦੇ ਵੱਲੋਂ ਕਮਲ ਖੰਗੂੜਾ ਨੂੰ ਕਈਆਂ ਨੇ ਤਾਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈਆਂ ਨੇ ਕਿਹਾ ਕਿ ਇਹ ਗਾਣੇ ਦੀ ਸ਼ੂਟਿੰਗ ਦਾ ਵੀਡੀਓ ਹੈ। ਦੱਸ ਦਈਏ ਕਿ ਇਹ ਵੀਡੀਓ ‘ਦਿਨ ਵਾਰ ਵਾਰ’ ਗੀਤ ਦਾ ਬੀਟੀਐੱਸ ਵੀਡੀਓ ਹੈ । ਜਿਸ ‘ਚ ਵੱਟਣੇ ਦੀ ਰਸਮ ਦਾ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ।ਕਿਉਂਕਿ ਕਮਲ ਖੰਗੂੜਾ ਦਾ ਵਿਆਹ ਕਈ ਸਾਲ ਪਹਿਲਾਂ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ‘ਤੇ  ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। 

ਵਿਦੇਸ਼ ‘ਚ ਸਮਾਂ ਬਿਤਾਉਣ ਤੋਂ ਬਾਅਦ  ਅਦਾਕਾਰਾ ਕਮਲ ਖੰਗੂੜਾ ਘਰ ਪਰਤੀ, ਕੇਕ ਕੱਟਦੀ ਆਈ ਨਜ਼ਰਕਮਲ ਖੰਗੂੜਾ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕਮਲ ਖੰਗੂੜਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਵੀ ਦਿਲ ਜਿੱਤ ਚੁੱਕੇ ਹਨ । ਕਮਲ ਖੰਗੂੜਾ ਨੇ ਬਹੁਤ ਛੋਟੀ ਜਿਹੀ ਉਮਰ ‘ਚ ਇੰਡਸਟਰੀ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ ਸੀ ।ਵਿਆਹ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਪੜ੍ਹਾਈ ਕੰਪਲੀਟ ਕੀਤੀ । ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਉਹ ਇੰਡਸਟਰੀ ਚੋਂ ਗਾਇਬ ਰਹੇ, ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਏ ਅਤੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਉਨ੍ਹਾਂ ਨੇ ਗੀਤ ਕੀਤੇ ਹਨ ।ਜਲਦ ਹੀ ਉਹ ਹੋਰ ਵੀ ਕਈ ਗੀਤਾਂ ‘ਚ ਨਜ਼ਰ ਆਉਣ ਵਾਲੇ ਹਨ । ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਕਮਲ ਦੇ ਸੁਹੱਪਣ ਦੇ ਹਰ ਪਾਸੇ ਚਰਚੇ ਹੁੰਦੇ ਹਨ ।  

-


Popular Posts