ਇਸ ਮੁੰਡੇ ਦਾ ਡਾਂਸ ਵੇਖ ਪਰਫਾਰਮ ਕਰਦੇ ਹੋਏ ਕੌਰ ਬੀ ਨਹੀਂ ਰੋਕ ਸਕੀ ਹਾਸਾ, ਵੇਖੋ ਵੀਡੀਓ
ਇਸ ਮੁੰਡੇ ਦਾ ਡਾਂਸ ਵੇਖ ਪਰਫਾਰਮ ਕਰਦੇ ਹੋਏ ਕੌਰ ਬੀ ਨਹੀਂ ਰੋਕ ਸਕੀ ਹਾਸਾ, ਵੇਖੋ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral)ਹੁੰਦਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਕੌਰ ਬੀ (Kaur B)ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਗਾਇਕਾ ਕਿਤੇ ਪਰਫਾਰਮ ਕਰ ਰਹੀ ਹੈ। ਇਸੇ ਦੌਰਾਨ ਸਟੇਜ ‘ਤੇ ਥੱਲੇ ਕੁਝ ਮੁੰਡੇ ਨੱਚ ਰਹੇ ਹਨ । ਜਿਨ੍ਹਾਂ ਚੋਂ ਇੱਕ ਦੇ ਡਾਂਸ ਸਟੈੱਪ ਵੇਖ ਕੇ ਗਾਇਕਾ ਆਪਣੇ ਹਾਸੇ ਨੂੰ ਰੋਕ ਨਹੀਂ ਪਾਉਂਦੀ ਅਤੇ ਹੱਸ ਹੱਸ ਕੇ ਦੂਹਰੀ ਹੋ ਜਾਂਦੀ ਹੈ । ਪਰਫਾਰਮ ਕਰਦੀ ਹੋਈ ਕੌਰ ਬੀ ਨੂੰ ਤੁਸੀਂ ਇਸ ਵੀਡੀਓ ‘ਚ ਹੱਸਦੇ ਹੋਏ ਸੁਣ ਅਤੇ ਵੇਖ ਸਕਦੇ ਹੋ ।ਪਿਛੋਂ ਆਵਾਜ਼ ਵੀ ਆ ਰਹੀ ਹੈ ਜਿਸ ‘ਚ ਕੋਈ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ‘ਹੱਸਣਾ ਨਹੀਂ ਹੈ’ । ਇਸ ਵੀਡੀਓ ‘ਤੇ ਕੌਰ ਬੀ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
/ptc-punjabi/media/media_files/f6PXfSsRxLIKxhAADokx.jpg)
ਹੋਰ ਪੜ੍ਹੋ : ਜੈਜ਼ੀ ਬੀ ਨੇ ਕਰਣ ਔਜਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਲਿਆ ਰਹੇ ਨਵਾਂ ਗੀਤ !
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਬਜਟ, ਫੁਲਕਾਰੀ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ ਸਣੇ ਕਈ ਗੀਤ ਸ਼ਾਮਿਲ ਹਨ । ਉਨ੍ਹਾਂ ਦਾ ਹਾਲ ਹੀ ‘ਚ ਗੀਤ ‘ਸ਼ਿੰਗਾਰ’ ਆਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨ ਵੀ ਗਾਇਕਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
/ptc-punjabi/media/media_files/sh2Gh3ANSTrEmLHpYAA0.jpg)
ਜਿਸ ‘ਚ ਗਾਇਕਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਗਾਇਕਾ ਨੇ ਆਪਣੇ ਤਾਇਆ ਜੀ ਦੇ ਨਾਲ ਵੀ ਇੱਕ ਤਸਵੀਰ ਸਾਂਝੀ ਕੀਤੀ ਸੀ । ਕੌਰ ਬੀ ਦਾ ਅਸਲ ਨਾਮ ਬਲਜਿੰਦਰ ਕੌਰ ਹੈ। ਪਰ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਇਹ ਨਾਮ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਉਨ੍ਹਾਂ ਨੂੰ ਦਿੱਤਾ ਸੀ।ਉਸ ਦਾ ਸਬੰਧ ਪਟਿਆਲਾ ਦੇ ਪਿੰਡ ਨਵਾਂ ਗਾਓਂ ਦੇ ਨਾਲ ਹੈ। ਇਸ ਤੋਂ ਇਲਾਵਾ ਗਾਇਕਾ ਨੇ ਮੋਹਾਲੀ ‘ਚ ਵੀ ਨਵਾਂ ਘਰ ਬਣਾਇਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
