ਜੈਜ਼ੀ ਬੀ ਨੇ ਕਰਣ ਔਜਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਲਿਆ ਰਹੇ ਨਵਾਂ ਗੀਤ !
ਜੈਜ਼ੀ ਬੀ ਨੇ ਕਰਣ ਔਜਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਲਿਆ ਰਹੇ ਨਵਾਂ ਗੀਤ !
ਜੈਜ਼ੀ ਬੀ(Jazzy B)ਅਤੇ ਕਰਣ ਔਜਲਾ (Karan Aujla)ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਗਾਇਕ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਕਹਿ ਰਹੇ ਹਨ ਵੇਖਿਓ ਕੌਣ ਤੁਰਿਆ ਆਉਂਦਾ ਹੈ। ਜਿਸ ‘ਤੇ ਕਰਣ ਔਜਲਾ ਨੇ ਕਿਹਾ ਕਿ ਕੁੜੀਆਂ ਨੇ ਨਾਂਅ ਤੇਰਾ ਰੱਖਿਆ । ਜਿਉਂ ਹੀ ਜੈਜ਼ੀ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਇਸ ‘ਤੇ ਕਮੈਂਟ ਆਉਣੇ ਸ਼ੁਰੂ ਹੋ ਗਏ । ਇਸ ਦੇ ਨਾਲ ਹੀ ਦਰਸ਼ਕ ਇਹ ਵੀ ਕਿਆਸ ਲਗਾਉਣ ਲੱਗ ਪਏ ਕਿ ਕੀ ਦੋਵੇਂ ਗਾਇਕ ਇੱਕਠੇ ਕੋਈ ਗੀਤ ਲੈ ਕੇ ਆ ਰਹੇ ਹਨ । ਕਿਉਂਕਿ ਦੋਵਾਂ ਗਾਇਕਾਂ ਨੇ ਇਸ ਵੀਡੀਓ ‘ਚ ਗਾਇਕ ਕਰਣ ਔਜਲਾ ਨੇ ਇਹ ਹਿੰਟ ਵੀ ਦਿੱਤਾ ਹੈ ਕਿ ਗਾਹ ਪੈਣ ਵਾਲਾ ਹੈ।
/ptc-punjabi/media/post_attachments/edb3075c47c353cc6b58752cdc428fbf61fc575e564c11d7a62302b7979323dd.webp)
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦੀ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਆਈ ਸਾਹਮਣੇ
ਜੈਜ਼ੀ ਬੀ ਨੇ ਦਿੱਤੇ ਕਈ ਹਿੱਟ ਗੀਤ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਨਾਗ ਸਾਂਭ ਲੈ ਜ਼ੁਲਫਾਂ ਦੇ, ਮਾਂ ਨੀ ਲੱਭਣੀ, ਮਿੱਤਰਾਂ ਦੇ ਬੂਟ, ਆਇਆ ਮੈਂ ਗੱਡੀ ਮੋੜ ਕੇ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਜੈਜ਼ੀ ਬੀ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਕੁਝ ਸਮਾਂ ਪਹਿਲਾਂ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ਸਨੋਮੈਨ ‘ਚ ਵੀ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ।
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ ਜਿਸ ‘ਚ ਚੁੰਨੀ ਮੇਰੀ ਰੰਗ ਦੇ ਲਲਾਰੀਆ ਸੁਪਰ ਹਿੱਟ ਸਾਬਿਤ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਏ ਹਨ ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
