ਕੁਲਵਿੰਦਰ ਬਿੱਲਾ ਦੀ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਆਈ ਸਾਹਮਣੇ
ਕੁਲਵਿੰਦਰ ਬਿੱਲਾ ਦੀ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਆਈ ਸਾਹਮਣੇ
ਕੁਲਵਿੰਦਰ ਬਿੱਲਾ (Kulwinder Billa)ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ ।ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਹਾਲ ਹੀ ‘ਚ ਗੀਤ ‘ਮੇਰੇ ਨਾਲ-ਨਾਲ ਰਹਿੰਦਾ ਏ ਪੰਜਾਬ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਸੀ ।
/ptc-punjabi/media/media_files/SfOS2bw9oJQbgX9q2tjS.jpg)
ਹੋਰ ਪੜ੍ਹੋ : ਅੱਜ ਹੈ ਰਿਤਿਕ ਰੌਸ਼ਨ ਦਾ ਜਨਮ ਦਿਨ, ਅਫੇਅਰ ਅਤੇ ਡਿਪ੍ਰੈਸ਼ਨ ਕਾਰਨ ਵਿਵਾਦਾਂ ਨਾਲ ਭਰੀ ਰਹੀ ਰਿਤਿਕ ਦੀ ਜ਼ਿੰਦਗੀ
ਹੁਣ ਮੁੜ ਤੋਂ ਉਨ੍ਹਾਂ ਦੀ ਆਪਣੇ ਪਰਿਵਾਰ ਦੇ ਨਾਲ ਤਸਵੀਰ (Family Pic)ਵਾਇਰਲ ਹੋਈ ਹੈ। ਜਿਸ ‘ਚ ਕੁਲਵਿੰਦਰ ਬਿੱਲਾ ਆਪਣੇ ਪੁੱਤਰ ਅਤੇ ਧੀ ਅਤੇ ਪਤਨੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ। ਕੁਲਵਿੰਦਰ ਬਿੱਲਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ । ਜਿਸ ਦਾ ਨਾਮ ਉਨ੍ਹਾਂ ਨੇ ਜਿੰਦ ਸਿੰਘ ਜੱਸੜ ਰੱਖਿਆ ਹੈ।
/ptc-punjabi/media/media_files/GNdywfPu4DDvIfEAdkHI.jpg)
ਕੁਲਵਿੰਦਰ ਬਿੱਲਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਕਿਸਮਤ ਅਜ਼ਮਾਈ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆਏ । ਕੁਲਵਿੰਦਰ ਬਿੱਲਾ ਆਪਣੇ ਗੀਤਾਂ ‘ਚ ਅਕਸਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ ।
/ptc-punjabi/media/media_files/kOx71ZBkpp0mOfocedEc.jpg)
ਹਾਲ ਹੀ ‘ਚ ਉਨ੍ਹਾਂ ਨੇ ‘ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ’ ਗੀਤ ਕੱਢਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਮੇਰਾ ਦੇਸ ਹੋਵੇ ਪੰਜਾਬ’ ਹੋਵੇ ਦੇ ਨਾਲ ਜਿੱਤ ਚੁੱਕੇ ਹਨ । ਉਨ੍ਹਾਂ ਦੇ ਵੱਲੋਂ ਗਾਏ ਗੀਤ ‘ਖੁਸ਼ੀਆਂ ਹੀ ਵੰਡੀਆਂ ਨੇ’ ਗੀਤ ਨੇ ਤਾਂ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।ਕੁਲਵਿੰਦਰ ਬਿੱਲਾ ਹੁਣ ਤੱਕ ‘ਚੱਲ ਜਿੰਦੀਏ’, ‘ਪ੍ਰਾਹੁਣਾ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਅਦਾਕਾਰ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
