Karan Aujla: ਤਸਵੀਰਾਂ ਤੋਂ ਬਾਅਦ ਵਾਇਰਲ ਹੋਈ ਕਰਨ ਔਜਲਾ ਤੇ ਪਲਕ ਦਾ ਰੋਮਾਂਟਿਕ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਵਿਆਹ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਹਾਲਾਂਕਿ ਕਲਾਕਾਰ ਦਾ ਵਿਆਹ ਕਦੋਂ ਹੋਵੇਗਾ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਫਿਲਹਾਲ ਕਰਨ ਔਜਲਾ ਤੇ ਉਨ੍ਹਾਂ ਦੀ ਮੰਗੇਤਰ ਪਲਕ ਦੀ ਪ੍ਰੀ ਵੈਡਿੰਗ ਤਸਵੀਰਾਂ ਤੋਂ ਬਾਅਦ ਇੱਕ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Karan Aujla: ਤਸਵੀਰਾਂ ਤੋਂ ਬਾਅਦ ਵਾਇਰਲ ਹੋਈ ਕਰਨ ਔਜਲਾ ਤੇ ਪਲਕ ਦਾ ਰੋਮਾਂਟਿਕ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
Karan Aujla and Palak romantic video: ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਵਿਆਹ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਹਾਲਾਂਕਿ ਕਲਾਕਾਰ ਦਾ ਵਿਆਹ ਕਦੋਂ ਹੋਵੇਗਾ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਫਿਲਹਾਲ ਕਰਨ ਔਜਲਾ ਤੇ ਉਨ੍ਹਾਂ ਦੀ ਮੰਗੇਤਰ ਪਲਕ ਦੀ ਪ੍ਰੀ ਵੈਡਿੰਗ ਤਸਵੀਰਾਂ ਤੋਂ ਬਾਅਦ ਇੱਕ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਕਰਨ ਔਜਲਾ ਅਤੇ ਪਲਕ ਦੇ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ। ਇਨ੍ਹਾਂ ਤਸਵੀਰਾਂ ਤੋਂ ਬਾਅਦ ਕਰਨ ਔਜਲਾ ਤੇ ਪਲਰ ਦੀ ਪ੍ਰੀ ਵੈਡਿੰਗ ਸ਼ੂਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਪਲਕ ਬੇਹੱਦ ਹੀ ਸੋਹਣੇ ਚਿੱਟੇ ਰੰਗ ਦੇ ਗਾਊਨ ਵਿੱਚ ਸਜੀ ਹੋਈ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਰਨ ਔਜਲਾ ਵੀ ਆਲ ਬਲੈਕ ਆਊਟਫਿੱਟ ਦੇ ਵਿੱਚ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਇਹ ਜੋੜੀ ਬੇਹੱਦ ਹੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ 'ਤੇ ਗਾਇਕ ਤੇ ਉਨ੍ਹਾਂ ਦੀ ਮੰਗੇਤਰ ਦੀ ਰੋਮੈਂਟਿਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ , 'ਵਾਹ ਬਹੁਤ ਵਧੀਆ ਜੋੜੀ'। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਭਾਜੀ ਤੁਸੀਂ ਵਿਆਹ ਕਦੋ ਕਰਵਾ ਰਹੇ ਹੋ।"

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਕਰਨ ਔਜਲਾ ਦੀ ਨਵੀਂ ਐਲਬਮ ਈਪੀ ਫਾਰ ਯੂ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
