ਕੌਰ ਬੀ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਕਿਊਟ ਤਸਵੀਰ, ਭਰਾ ਦੀ ਲੰਮੀ ਉਮਰ ਲਈ ਦਿੱਤੀ ਅਸੀਸ
ਕੌਰ ਬੀ ਨੇ ਆਪਣੇ ਭਰਾ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਰਾ ਦੇ ਜਨਮ ਦਿਨ ‘ਤੇ ਉਸ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਹੈ।
ਕੌਰ ਬੀ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਕਿਊਟ ਤਸਵੀਰ, ਭਰਾ ਦੀ ਲੰਮੀ ਉਮਰ ਲਈ ਦਿੱਤੀ ਅਸੀਸ
ਕੌਰ ਬੀ ਨੇ (Kaur B) ਆਪਣੇ ਭਰਾ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਰਾ ਦੇ ਜਨਮ ਦਿਨ (Brother Birthday) ‘ਤੇ ਉਸ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਹੈ। ਗਾਇਕਾ ਨੇ ਬਰਥਡੇ ਦੀ ਵਧਾਈ ਦਿੰਦੇ ਹੋਏ ਲਿਖਿਆ ‘ਹੈਪੀ ਬਰਥਡੇ ਮੇਰੀ ਜਾਨ। ਜਿਨ੍ਹਾਂ ਨੂੰ ਮੈਂ ਤੇਰੇ ਤੋਂ ਅੱਗੇ ਤੇ ਤੋਂ ਉੱਤੇ ਰੱਖਦੀ ਰਹੀ ।
ਹੋਰ ਪੜ੍ਹੋ : ਬਾਣੀ ਸੰਧੂ ਤੰਦੂਰ ‘ਤੇ ਰੋਟੀਆਂ ਬਣਵਾਉਂਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਉਹ ਕਦੇ ਤੇਰੇ ਜਿਹੇ ਬਣੇ ਹੀ ਨਹੀਂ। ਪਰ ਫਿਰ ਵੀ ਤੂੰ ਮੇਰੇ ਹਰ ਔਖੇ ਟਾਈਮ ‘ਚ ਨਾਲ ਰਿਹਾ ਤੂੰ ਛੋਟਾ ਹੋ ਕੇ ਵੀ ਵੱਡਿਆਂ ਦੀ ਜਗ੍ਹਾ ਖੜਿਆ । ਮੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਏਨਾਂ ਵੱਡਾ ਹੋ ਗਿਆ ।ਲਵ ਯੂ ਨੀਟੇ, ਧੰਨਵਾਦ ਸਭ ਕੁਝ ਦੇ ਲਈ। ਰੱਬ ਮੇਰੀ ਉਮਰ ਵੀ ਤੈਨੂੰ ਲਾਵੇ।ਮੇਰੇ ਵੀਰ ਜਵਾਨੀਆਂ ਮਾਣੇ’।
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।ਜਿਸ ‘ਚ ਬਜਟ, ਫੁਲਕਾਰੀ, ਪੀਜ਼ਾ ਹੱਟ ਸਣੇ ਕਈ ਗੀਤ ਸ਼ਾਮਿਲ ਹਨ ।ਇਸ ਤੋਂ ਇਲਾਵਾ ਗਾਇਕਾ ਲਗਾਤਾਰ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
