ਕੌਰ ਬੀ ਨੇ ਆਪਣੇ ਮੂੰਹ ਬੋਲੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਪੋਸਟ, ਕਿਹਾ ‘ਮਾੜੇ ਸਮੇਂ ‘ਚ ਮੇਰਾ ਜੋ ਸਾਥ ਦਿੱਤਾ, ਉਹ ਕਦੇ ਨਹੀਂ ਭੁੱਲ ਸਕਦੀ’
ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਮੂੰਹ ਬੋਲੇ ਭਰਾ ਦੇ ਜਨਮ ਦਿਨ ‘ਤੇ ਇੱਕ ਖ਼ਾਸ ਪੋਸਟ ਸਾਂਝੀ ਕਰਦਿਆਂ ਹੋਇਆ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਕੌਰ ਬੀ ਨੇ ਆਪਣੇ ਮੂੰਹ ਬੋਲੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਪੋਸਟ, ਕਿਹਾ ‘ਮਾੜੇ ਸਮੇਂ ‘ਚ ਮੇਰਾ ਜੋ ਸਾਥ ਦਿੱਤਾ, ਉਹ ਕਦੇ ਨਹੀਂ ਭੁੱਲ ਸਕਦੀ’
ਕੌਰ ਬੀ (Kaur B)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਮੂੰਹ ਬੋਲੇ ਭਰਾ ਦੇ ਜਨਮ ਦਿਨ ‘ਤੇ ਇੱਕ ਖ਼ਾਸ ਪੋਸਟ ਸਾਂਝੀ ਕਰਦਿਆਂ ਹੋਇਆ ਉਸ ਨੂੰ ਜਨਮ ਦਿਨ (Brother Birthday) ਦੀ ਵਧਾਈ ਦਿੱਤੀ ਹੈ । ਕੌਰ ਬੀ ਨੇ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਭਰਾ ਬੱਬਲੂ ਸੋਢੀ, ਵਾਹਿਗੁਰੂ ਜੀ ਚੜ੍ਹਦੀਕਲਾ ‘ਚ ਰੱਖਣ।

ਹੋਰ ਪੜ੍ਹੋ : ਅਦਾਕਾਰਾ ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਕਾਰ, ਕੀਮਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਧੰਨਵਾਦ ਵੀਰੇ ਸਭ ਕੁਝ ਲਈ, ਤੁਹਾਡੇ ਬਾਰੇ ਜਿੰਨਾ ਵੀ ਲਿਖਾਂ ਸ਼ਾਇਦ ਸਭ ਸ਼ਬਦ ਘੱਟ ਹੋਣਗੇ । ਪਰ ਅੱਜ ਲਿਖਣ ਨੂੰ ਦਿਲ ਕਰਦਾ ਮੇਰਾ। ਮੈਨੂੰ ਯਾਦ ਹੈ ਜਦੋਂ ਤੁਸੀਂ ਮੇਰੇ ਹਰ ਦੁੱਖ ਸੁੱਖ ‘ਚ ਮੇਰੇ ਨਾਲ ਖੜੇ, ਜਦੋਂ ਜਦੋਂ ਜਮਾ ਹੀ ਇੱਕਲੀ ਰਹਿ ਗਈ ਤੁਸੀਂ ਮੇਰੇ ਨਾਲ ਰਹੇ ਅਤੇ ਇਹ ਵੱਡੀ ਹਿੰਮਤ ਏ ਮੇਰੇ ਲਈ।ਕੁਝ ਟਾਈਮ ਇੱਦਾਂ ਦੇ ਹੁੰਦੇ ਲਾਈਫ ‘ਚ ਜਦੋਂ ਬੰਦੇ ਕੋਲ ਆਪਣੇ ਆਪ ਲਈ ਵੀ ਟਾਈਮ ਨਹੀਂ ਹੁੰਦਾ, ਪਰ ਮੈਨੂੰ ਯਾਦ ਹੈ ਉਸ ਦਿਨ ਮੈਂ ਬਹੁਤ ਪਰੇਸ਼ਾਨ ਸੀ ।
_9692f64bb36fcdeb795a7399b0aacce1_1280X720.webp)
ਤੁਸੀਂ ਮੈਨੂੰ ਵਾਰ ਵਾਰ ਫੋਨ ਕਰਦੇ ਰਹੇ । ਇਸ ਸਭ ਲਈ ਮੈਂ ਸਾਰੇ ਪਰਿਵਾਰ ਅਤੇ ਖ਼ਾਸ ਤੌਰ ‘ਤੇ ਭਾਬੀ ਹੋਣਾਂ ਦਾ ਧੰਨਵਾਦ ਕਰੂੰਗੀ। ਸਭ ਨੇ ਮੇਰੇ ਰੋਂਦੇ ਟਾਈਮ ਸਪੋਟ ਕੀਤਾ ਮੈਨੂੰ’।
ਕੌਰ ਬੀ ਨੇ ਦਿੱਤੇ ਕਈ ਹਿੱਟ ਗੀਤ
ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਬਜਟ, ਮਿੱਤਰਾਂ ਦੇ ਬੂਟ, ਪੀਜ਼ਾ ਹੱਟ, ਫੁਲਕਾਰੀ ਸਣੇ ਕਈ ਗੀਤ ਸ਼ਾਮਿਲ ਹਨ । ਜਲਦ ਹੀ ਕੌਰ ਬੀ ਦਰਸ਼ਕਾਂ ਦੇ ਨਾਲ ਨਵੇਂ ਗੀਤ ‘ਤਿੰਨ ਸਾਲ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੀ ਹੈ । ਇਸ ਗੀਤ ਨੂੰ ਲੈ ਕੇ ਉਸ ਦੇ ਫੈਨਸ ਵੀ ਕਾਫੀ ਐਕਸਾਈਟਡ ਹਨ । ਕੁਝ ਦਿਨ ਪਹਿਲਾਂ ਕੌਰ ਬੀ ਨੇ ਆਪਣੇ ਮੰਮੀ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿੱਥੇ ਉਹ ਆਪਣੀ ਮਾਂ ਦੇ ਨਾਲ ਛੁੱਟੀਆਂ ਮਨਾਉਂਦੀ ਹੋਈ ਨਜ਼ਰ ਆਈ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
