ਕੌਰ ਬੀ ਬਣਾ ਰਹੀ ਸੀ ਪੱਥਰਾਂ ‘ਤੇ ਖੜ੍ਹ ਕੇ ਵੀਡੀਓ, ਡਿੱਗਦੀ-ਡਿੱਗਦੀ ਬਚੀ, ਕਿਹਾ ‘ਹੁਣੇ ਆ ਜਾਣੀ ਸੀ ਫੀਲਿੰਗ’

Written by  Shaminder   |  January 25th 2024 01:35 PM  |  Updated: January 25th 2024 01:35 PM

ਕੌਰ ਬੀ ਬਣਾ ਰਹੀ ਸੀ ਪੱਥਰਾਂ ‘ਤੇ ਖੜ੍ਹ ਕੇ ਵੀਡੀਓ, ਡਿੱਗਦੀ-ਡਿੱਗਦੀ ਬਚੀ, ਕਿਹਾ ‘ਹੁਣੇ ਆ ਜਾਣੀ ਸੀ ਫੀਲਿੰਗ’

ਕੌਰ ਬੀ (Kaur B) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ (Video Viral) ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਗਾਇਕਾ ਨੇ ਆਪਣੀ ਇੱਕ ਰੀਲ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਗੀਤ ‘ਫੀਲਿੰਗ’ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਕੌਰ ਬੀ ਚੱਲਦੀ ਹੋਈ ਆਪਣੀਆਂ ਅਦਾਵਾਂ ਵਿਖਾ ਰਹੇ ਸੀ ਤਾਂ ਇਸੇ ਦੌਰਾਨ ਉਸ ਦਾ ਪੱਥਰ ਤੋਂ ਪੈਰ ਫਿਸਲਣ ਲੱਗਿਆ ਸੀ। ਜਿਸ ਦੌਰਾਨ ਉਹ ਡਿੱਗਦੀ ਡਿੱਗਦੀ ਬਚੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਹੁਣੇ ਆ ਜਾਣੀ ਸੀ ਫੀਲਿੰਗ ਤੇ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।  

Kaur B (3).jpg

 ਹੋਰ ਪੜ੍ਹੋ : ਜਸਬੀਰ ਜੱਸੀ ਪੰਮੀ ਬਾਈ ਦੇ ਨਾਲ ਲਗਾ ਰਹੇ ਪਟਿਆਲੇ ਦੀ ਗੇੜੀ, ਵੀਡੀਓ ਕੀਤਾ ਸਾਂਝਾ

ਕੌਰ ਬੀ ਦਾ ਵਰਕ ਫਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਬਜਟ, ਫੀਲਿੰਗ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਕੌਰ ਬੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦੇ ਨਵਾਂ ਗਾਓਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ।

Kaur B with Taya ji.jpg

ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਮੋਹਾਲੀ ‘ਚ ਵੀ ਉਨ੍ਹਾਂ ਨੇ ਆਪਣਾ ਘਰ ਬਣਾਇਆ ਹੈ।ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪਿਤਾ ਜੀ ਅਤੇ ਭਤੀਜੇ ਦੇ ਜਨਮ ਦਿਨ ‘ਤੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਪਰ ਉਸ ਨੂੰ ਇੰਡਸਟਰੀ ‘ਚ ਕੌਰ ਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਇਹ ਨਾਮ ਉਨ੍ਹਾਂ ਨੂੰ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ।

ਆਪਣੀ ਫੈਂਸਨ ਸੈਂਸ ਲਈ ਜਾਣੀ ਜਾਂਦੀ ਗਾਇਕਾ 

ਗਾਇਕਾ ਕੌਰ ਬੀ ਆਪਣੀ ਵਧੀਆ ਫੈਸ਼ਨ ਸੈਂਸ ਦੇ ਲਈ ਵੀ ਜਾਣੀ ਜਾਂਦੀ ਹੈ। ਉਹ ਜਿੱਥੇ ਇੱਕ ਤੋਂ ਇੱਕ ਵਧੀਆ ਪੰਜਾਬੀ ਸੂਟਾਂ ‘ਚ ਸੋਹਣੀ ਲੱਗਦੀ ਹੈ। ਉੱਥੇ ਹੀ ਵੈਸਟਨ ਡਰੈੱਸਾਂ ‘ਚ ਵੀ ਉਹ ਬਹੁਤ ਵਧੀਆ ਲੱਗਦੀ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network