ਮੈਂਡੀ ਤੱਖਰ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਮੈਂਡੀ ਤੱਖਰ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਮੈਂਡੀ ਤੱਖਰ (Mandy Takhar) ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਸ ਨੇ ਹੁਣ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਅਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਫੇਰਿਆਂ ਤੋਂ ਬਾਅਦ ਅਦਾਕਾਰਾ ਆਪਣੇ ਪਤੀ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆਈ ।
ਬਹੁਤ ਸਾਦਗੀ ਨਾਲ ਕਰਵਾਇਆ ਵਿਆਹ
ਅਦਾਕਾਰਾ ਮੈਂਡੀ ਤੱਖਰ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ । ਲਾਵਾਂ ਵੇਲੇ ਅਦਾਕਾਰਾ ਨੇ ਹਲਕੇ ਬੇਬੀ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਸੀ।ਲਾਵਾਂ ਵੇਲੇ ਅਦਾਕਾਰਾ ਨੇ ਲਾਲ ਰੰਗ ਦੀ ਫੁਲਕਾਰੀ ਲਈ ਹੋਈ ਸੀ । ਜਦੋਂਕਿ ਉਨ੍ਹਾਂ ਦੇ ਪਤੀ ਸ਼ੇਖਰ ਨੇ ਲਾਈਟ ਕਰੀਮ ਕਲਰ ਦਾ ਪ੍ਰਿੰਟੇਂਡ ਕੁੜਤਾ ਅਤੇ ਚੂੜੀਦਾਰ ਪਜਾਮੀ ਪਾਈ ਹੋਈ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੇ ਵਿਆਹ ਦੀਆਂ ਵੱਖ-ਵੱਖ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।ਜਿਸ ‘ਚ ਅਦਾਕਾਰਾ ਜਾਗੋ ਦੌਰਾਨ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਦੇ ਨਾਲ ਨੱਚਦੀ ਹੋਈ ਨਜ਼ਰ ਆਈ ਸੀ।
/ptc-punjabi/media/media_files/59QrNTph2EN26UuXO6Pa.jpg)
ਹੋਰ ਪੜ੍ਹੋ : ਅਦਾਕਾਰ ਮਿਥੁਨ ਚੱਕਰਵਰਤੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਗੀਤਾਜ ਬਿੰਦਰਖੀਆ, ਕਰਮਜੀਤ ਅਨਮੋਲ ਸਣੇ ਕਈ ਅਦਾਕਾਰ ਆਏ ਨਜ਼ਰ
ਮੈਂਡੀ ਤੱਖਰ ਦੇ ਵਿਆਹ ‘ਚ ਗੀਤਾਜ ਬਿੰਦਰਖੀਆ, ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਵਿਆਹ ‘ਚ ਨੂਰ ਜ਼ੋਰਾ ਦੀ ਟੀਮ ਨੇ ਬੋਲੀਆਂ ਅਤੇ ਗਿੱਧੇ ਨਾਲ ਰੌਣਕਾਂ ਲਗਾਈਆਂ ਸਨ । ਇਸ ਤੋਂ ਇਲਾਵਾ ਪੰਜਾਬੀ ਸਿਤਾਰਿਆਂ ਨੇ ਵੀ ਨੱਚ ਗਾ ਕੇ ਖੂਬ ਸਮਾਂ ਬੰਨਿਆ ।ਵਿਆਹ ਦੀ ਖ਼ਬਰ ਉਸ ਸਮੇਂ ਵਾਇਰਲ ਹੋਈ ਸੀ ਜਦੋਂ ਮੈਂਡੀ ਤੱਖਰ ਆਪਣੇ ਵਿਆਹ ਦਾ ਕਾਰਡ ਦੇਣ ਦੇ ਲਈ ਗੀਤਾਜ ਬਿੰਦਰਖੀਆ ਦੇ ਘਰ ਪਹੁੰਚੀ ਸੀ । ਜਿਸ ਤੋਂ ਬਾਅਦ ਗੀਤਾਜ ਨੇ ਇੱਕ ਵੀਡੀਓ ਦੇ ਰਾਹੀਂ ਮੈਂਡੀ ਨੂੰ ਵਧਾਈ ਦਿੱਤੀ ਸੀ ।
/ptc-punjabi/media/media_files/hNDzMt5k7Rq04CQ1Aivn.jpg)
ਜ਼ਿੰਦਗੀ ਦੇ ਨਵੇਂ ਸਫ਼ਰ ਲਈ ਮਿਲ ਰਹੀ ਵਧਾਈ
ਅਦਾਕਾਰਾ ਮੈਂਡੀ ਤੱਖਰ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਦੇ ਲਈ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ । ਕਈ ਸੈਲੀਬ੍ਰੇਟੀਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਮੈਂਡੀ ਤੱਖਰ ਦਾ ਵਰਕ ਫ੍ਰੰਟ
ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਲੁਕਣਮੀਚੀ, ਰੱਬ ਦਾ ਰੇਡੀਓ, ਸਾਕ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
