Mankirt Aulakh: ਮਨਕੀਰਤ ਔਲਖ ਨੇ ਜਿੰਮ ਤੋਂ ਵਰਕਆਊਟ ਵੀਡੀਓ ਕੀਤਾ ਸ਼ੇਅਰ, ਦਮਦਾਰ ਬੌਡੀ 'ਤੇ ਵੇਖ ਫੈਨਜ਼ ਹੋਏ ਹੈਰਾਨ
ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਵਰਕਆਊਟ ਵੀਡੀਓ ਫੈਨਜ਼ ਨਾਲ ਸਾਂਝਾ ਕੀਤੀ ਹੈ, ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
Mankirt Aulakh: ਮਨਕੀਰਤ ਔਲਖ ਨੇ ਜਿੰਮ ਤੋਂ ਵਰਕਆਊਟ ਵੀਡੀਓ ਕੀਤਾ ਸ਼ੇਅਰ, ਦਮਦਾਰ ਬੌਡੀ 'ਤੇ ਵੇਖ ਫੈਨਜ਼ ਹੋਏ ਹੈਰਾਨ
Mankirt Aulakh Workout Video: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਮਦਾ ਕਲਾਕਾਰਾਂ 'ਚੋਂ ਇੱਕ ਹਨ। ਉਹ ਬੇਹਤਰੀਨ ਗਾਇਕ ਹੋਣ ਦੇ ਨਾਲ ਨਾਲ ਉਮਦਾ ਐਕਟਰ ਵੀ ਹੈ। ਇੰਨੀਂ ਦਿਨੀਂ ਮਨਕੀਰਤ ਔਲਖ ਆਪਣੇ ਨਵੇਂ ਗੀਤ 'ਜ਼ਹਿਰ ਜੱਟ' ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਗੀਤ 'ਚ ਮਨਕੀਰਤ ਨੇ ਵਿਰੋਧੀਆਂ 'ਤੇ ਤਿੱਖੇ ਤੰਜ ਕੱਸੇ ਹਨ।
_f5897d70c3a33f514832457f8a87a3e7_1280X720.webp)
ਇਸ ਦੇ ਨਾਲ ਨਾਲ ਮਨਕੀਰਤ ਔਲਖ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਔਲਖ ਦਾ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਗਾਇਕ ਜਿੰਮ 'ਚ ਵਰਕਆਊਟ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਉਹ ਆਪਣੀ ਦਮਦਾਰ ਬੌਡੀ ਤੇ ਸਿਕਸ ਪੈਕ ਐਬਸ ਫਲੌਂਟ ਕਰਦਾ ਨਜ਼ਰ ਆ ਰਿਹਾ ਹੈ। ਉਸ ਦੀ ਵੀਡੀਓ ਦੇਖ ਕੇ ਫੀਮੇਲ ਫੈਨਜ਼ ਉਸ 'ਤੇ ਫਿਦਾ ਹੋ ਰਹੀਆਂ ਹਨ।
ਇੱਕ ਫੀਮੇਲ ਫੈਨ ਨੇ ਮਨਕੀਰਤ ਦੀ ਪੋਸਟ 'ਤੇ ਕਮੈਂਟ ਕੀਤਾ, 'ਲਵ ਯੂ ਸੋ ਮੱਚ'। ਇੱਕ ਹੋਰ ਫੈਨ ਨੇ ਕਮੈਂਟ ਕੀਤਾ, 'ਬਹੁਤ ਸੋਹਣਾ ਲੱਗਦਾ ਜਿੰਮ 'ਚ।'
ਦੱਸ ਦਈਏ ਕਿ ਮਨਕੀਰਤ ਔਲਖ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਉਸ ਦਾ ਗਾਣਾ 'ਜ਼ਹਿਰ ਜੱਟ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦਾ ਗਾਣਾ 'ਲੱਕੀ ਨੰਬਰ 7' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਗਾਣੇ 'ਚ ਦੂਜੀ ਵਾਰ ਮਨਕੀਰਤ ਦੀ ਜੋੜੀ ਬਾਣੀ ਸੰਧੂ ਨਾਲ ਨਜ਼ਰ ਆਈ ਸੀ। ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਹਾਲ ਹੀ 'ਚ ਬਰਾਊਨ ਬੁਆਏਜ਼ ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
